ਮੁੱਖ ਅਫਸਰ ਥਾਣਾ ਨਵੀਂ ਬਾਰਾਦਰੀ ਇੰਸਪੈਕਟਰ ਰਵਿੰਦਰ ਕੁਮਾਰ ਤੇ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ।ਫੜੇ ਮੋਟਰਸਾਈਕਲ ਚੋਰ

    0
    172

    ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਐਂਟੀ ਸਨੈਚਿੰਗ ਅਤੇ ਐਂਟੀ ਥੇਫਟ ਮੋਹਿਮ ਨੂੰ ਉਦੋਂ ਬੜੀ ਸਫਲਤਾ ਹਾਸਲ ਹੋਈ ਜਦੇ ਏ ਡੀ ਸੀ ਪੀ ਸਿਟੀ -1 ਸ੍ਰੀ ਮਤੀ ਵਤਸਲਿਆ ਗੁਪਤਾ ਦੀ ਨਿਗਰਾਨੀ ਹੇਠ ਹਰਸਿਮਰਤ ਸਿੰਘ ਏ ਸੀ ਪੀ ਸੈੱਲ ਦੀ ਹਦਾਇਤ ਮੁਤਾਬਿਕ ਮੁੱਖ ਅਫਸਰ ਥਾਣਾ ਨਵੀਂ ਬਾਰਾਦਰੀ ਇੰਸਪੈਕਟਰ ਰਵਿੰਦਰ ਕੁਮਾਰ ਦੀ ਪੁਲਿਸ ਪਾਰਟੀ ਵਿੱਚ ਮਿਤੀ 03.03.2021 ਨੂੰ s1 ਹਰਦੇਵ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾਏ ਤਲਾਸ਼ ਸ਼ੱਕੀ ਪੁਰਸ਼ਾਂ ਨਾਕਾ ਕ੍ਰਿਸ਼ਨਾ ਫੈਕਟਰੀ ਲਾਡੋਵਾਲੀ ਰੋਡ ਜਲੰਧਰ ਮੌਜੂਦ ਸੀ ਕਿ ਇਕ ਮੋਟਰਸਾਈਕਲ ਤੇ ਦੋ ਨੌਜਵਾਨ ਜੋ ਕਿ BSF ਚੌਕ ਵੱਲ ਆ ਰਹੇ ਸੀ । ਜੋ ਪੁਲਿਸ ਦੀ ਨਾਕਾ ਬੰਦੀ ਦੇਖ ਕੇ ਇੱਕ ਦੱਮ ਡਿਵਾਈਡਰ ਤੋਂ ਪਿੱਛੇ ਨੂੰ ਮੁੜਨ ਲੱਗੇ ਤਾਂ ਮੋਟਰ ਸਾਈਕਲ ਸਲਿੱਪ ਹੋਣ ਕਾਰਨ ਡਿੱਗ ਪਏ ਨੂੰ S1 ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਅ ਤੇ ਰੋਕ ਕੇ ਨਾਮ ਪਤਾ ਪੁੱਛਿਆ ਜੋ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਨਵਜੋਤ ਕੁਮਾਰ ਉਰਫ ਜੋਤ ਪੁੱਤਰ ਲੇਟ ਸੁਰਿੰਦਰਪਾਲ ਵਾਸੀ ਕਿਰਾਏਦਾਰ ਮਕਾਨ ਨੰਬਰ 109 , ਗਲੀ ਨੰਬਰ 13 , ਮੁਹੱਲਾ ਟੈਗੋਰ ਨਗਰ , ਥਾਣਾ ਡਵੀਜ਼ਨ ਨੰਬਰ 2 , ਜਲੰਧਰ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਨਵਦੀਪ ਸਿੰਘ ਉਰਫ ਗੱਗੂ ਉਰਫ ਮਨੀ ਪੁੱਤਰ ਲੇਟ ਰਛਪਾਲ ਸਿੰਘ ਵਾਸੀ ਮਕਾਨ ਨੰਬਰ 317 ਜਗਜੀਤ ਕਲੋਨੀ , ਦਕੋਹਾ , ਥਾਣਾ ਰਾਮਾਮੰਡੀ ਜਲੰਧਰ ਦੱਸਿਆ ਜਿਹਨਾ ਪਾਸੋਂ ਉਹਨਾ ਦੇ ਮੋਟਰ ਸਾਈਕਲ ਦੇ ਦਸਤਾਵੇਜਾਂ ਦੀ ਮੰਗ ਕੀਤੀ ਗਈ ਪਰ ਉਹ ਕੋਈ ਵੀ ਦਸਤਾਵੇਜ ਨਹੀਂ ਦਿਖਾ ਸਕੇ । ਜਿਸ ਤੇ S1 ਦੁਆਰਾ ਮੋਟਰ ਸਾਈਕਲ ਤੇ ਲੱਗੀਆਂ ਨੰਬਰ ਪਲੇਟਾਂ ਤੇ ਲਿਖੇ ਨੰਬਰ PB – 08 – CK – 6906 ਬਾਰੇ ਥਾਣੇ ਦੇ ਕੰਪਿਉਟਰ ਕਲਰਕ ਰੱਹੀ ਥਾਣੇ ਦੇ ਕੰਪਿਊਟਰ ਵਿਚ ਲੋਡ ਐਪ ਤੋਂ ਉਕਤ ਨੰਬਰ ਬਾਰੇ ਡਿਟੇਲ ਦੇਣ ਨੂੰ ਕਿਹਾ ਜਿਸ ਤੇ ਇਹ ਮੋਟਰ ਸਾਈਕਲ ਤੇ ਲੱਗਾ ਨੰਬਰ ਇਕ ਸਫਾਰੀ ਗੱਡੀ ਦਾ ਹੋਣਾ ਪਾਇਆ ਜਾਣ ਤੇ ਜਿਸਤੇ SI ਦੁਅਰਾ ਕਾਬੂ ਸੁਦਾ ਨੌਜਵਾਨਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਉਹਨਾ ਨੇ ਦੱਸਿਆ ਕਿ ਇਹ ਮੋਟਰ ਸਾਈਕਲ ਉਹਨਾ ਨੇ ਕਰੀਬ 475 ਮਹੀਨੇ ਪਹਿਲਾਂ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਤੋਂ ਚੋਰੀ ਕੀਤਾ ਸੀ।ਜਿਸਤੇ SI ਨੇ ਦੋਹਾਂ ਨੌਜਵਾਨਾਂ ਦੇ ਖਿਲਾਫ ਮੁੱਕਦਮਾ ਨੰਬਰ ਮੁਕੱਦਮਾ ਨੰ . ੪ ਮਿਤੀ 03.03.2021 ਅ / ਧ 379 , 411 , 482 , 34 IPC ਥਾਣਾ ਨਵੀਂ ਬਾਰਾਦਰੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਦੋਰਾਨੇ ਪੁਛਗਿਛ ਮੁੱਕਦਮਾ ਵਿੱਚ ਹੇਠ ਲਿਖੇ ਚੋਰੀ ਕੀਤੇ ਹੋਏ ਮੋਟਰਸਾਈਕਲ ਨਿਸ਼ਾਨਦੇਹੀ ਕਰਵਾਕੇ ਬਾਮਦ ਕਰਵਾਏ ਬਾਮਦਾ ਮੋਟਰਸਾਈਕਲ 1 ) ਇੱਕ ਮੋਟਰਸਾਈਕਲ ਸਪਲੈਂਡਰ ਪਰੋ ਰੰਗ ਕਾਲਾ ਕਰੀਬ ਡੇਢ ਸਾਲ ਪਹਿਲਾਂ ਪਿਮਸ ਹਸਪਤਾਲ ਦੀ ਪਾਰਕਿੰਗ ਵਿੱਚੋਂ ਚੋਰੀ ਕੀਤਾ ਮੰਨੀਆ ਜਿਹਨਾ ਨੇ ਨੰਬਰ ਪਲੇਟ ਬਦਲਕੇ ਫਰਜੀ ਨੰਬਰ PB08DM 2197 ਲਿਖਿਆ ਹੋਇਆ ਸੀ 2 ) ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਰੰਗ ਨੀਲਾ ਜੋ ਅਲੀ ਮੁੱਹਲੇ ਤੋਂ ਚੋਰੀ ਕੀਤਾ ਸੀ ਜਿਸ ਪਰ ਫਰਜੀ ਨੰਬਰ PB 08 – Dx 8054 ਲਾਇਆ ਸੀ । 3 ) ਇੱਕ ਮੋਟਰਸਾਈਕਲ ਸਪਲੈਂਡਰ ਪਲਸ ਨੰਬਰੀ ਪੀ ਬੀ 10 ਈ ਯੂ 5075 ਜੋ ਦੋਸ਼ੀਆ ਨੇ ਫਗਵਾੜਾ ਤੋਂ ਚੋਰੀ ਕੀਤਾ ਸੀ ਬਾਮਦ ਕਰਵਾਏ ਹਨ ਜਿਹਨਾ ਪਾਸੋ ਹੋਰ ਤਫਤੀਸ਼ ਪੁਛਗਿਛ ਦੋਰਾਨੇ ਤਫਤੀਸ਼ ਪਾਇਆ ਗਿਆ ਹੈ ਕਿ ਦੋਸ਼ੀ ਨਵਦੀਪ ਸਿੰਘ ਮੋਟਰਸਾਈਕਲ ਮਕੈਨਿਕ ਹੈ ਅਤੇ ਦੂਜਾ ਦੋਸ਼ੀ ਨਵਜੋਤ ਕੁਮਾਰ ਏਅਰ ਟੈਲ ਕੰਪਨੀ ਵਿੱਚ ਨੌਕਰੀ ਕਰਦਾ ਹੈ ਅਤੇ ਇਹ ਦੋਵੇਂ ਦੋਸ਼ੀ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਲਗਾਕੇ ਆਪਣੇ ਨਿੱਜੀ ਵਰਤੋਂ ਲਈ ਚਲਾਉਂਦੇ ਸੀ ।

    LEAVE A REPLY