bollywoodਕੇ.ਐਮ.ਵੀ. ਦੁਆਰਾ 8-3-2021 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਨਲਾਈਨ ਆਯੋਜਿਤ ਹੋਵੇਗੀ ਐਲੂਮਨਾਈ ਮੀਟ ਪਰਲਜ਼ -2021By Admin - March 6, 20210364 Share on Facebook Tweet on Twitter tweet Google+ Google+ ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 8-3-2021ਨੂੰ ਐਲੂਮਨਾਈ ਮੀਟ ਪਰਲਜ਼-2021 ਦਾ ਆਨਲਾਈਨ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਤਿੰਨ ਸ਼ਤਾਬਦੀਆਂ ਤੋਂ ਮਹਿਲਾ ਸਸ਼ਕਤੀਕਰਨ ਵਿੱਚ ਬਹੁਮੁੱਲੇ ਯੋਗਦਾਨ ਦੀ ਗਵਾਹੀ ਭਰਦੇ ਮਾਣਮੱਤੇ ਇਤਿਹਾਸ ਵਾਲੀ ਸੰਸਥਾ ਕੰਨਿਆ ਮਹਾਂਵਿਦਿਆਲਾ ਦੁਆਰਾ ਇਸ ਵਿਸ਼ੇਸ਼ ਆਯੋਜਨ ਦਾ ਮਕਸਦ ਵਿਦਿਆਲਾ ਦੀਆਂ ਬੇਟੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿੱਥੇ ਉਹ ਕੇ.ਐਮ.ਵੀ. ਤੋਂ ਪ੍ਰਾਪਤ ਸਿੱਖਿਆ ਸਦਕਾ ਆਪਣੇ ਜੀਵਨ ਵਿਚਲੇ ਸੰਘਰਸ਼ ਤੋਂ ਲੈ ਕੇ ਸਫ਼ਲਤਾ ਦੀਆਂ ਕੜੀਆਂ ਨੂੰ ਇੱਕ ਦੂਜੇ ਨਾਲ ਸਾਂਝੇ ਕਰਦੇ ਹੋਏ ਹੋਰਨਾਂ ਨੂੰ ਉਤਸ਼ਾਹਿਤ ਕਰ ਸਕਣ। ਆਨਲਾਈਨ ਆਯੋਜਿਤ ਹੋਣ ਵਾਲੀ ਇਸ ਵਾਰ ਦੀ ਮੈਗਾ ਸੈਲੀਬ੍ਰੇਸ਼ਨਜ਼ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 1955-56 ਦੇ ਬੈਚ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੀਆਂ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੂੰ ਖ਼ੁਸ਼ਆਮਦੀਦ ਆਖਦੇ ਹੋਏ ਇਸ ਪ੍ਰੋਗਰਾਮ ਦੇ ਵਿੱਚ ਰਸਮੀ ਤੌਰ ਤੇ ਸਭ ਦਾ ਸਵਾਗਤ ਕਰਨ ਉਪਰੰਤ ਵਿਦਿਆਲਾ ਦੀਆਂ ਉਪਲੱਬਧੀਆਂ ਤੋਂ ਵਾਕਿਫ ਕਰਵਾਉਂਦੀ ਇਕ ਡਾਕੂਮੈਂਟਰੀ ਫ਼ਿਲਮ ਦੇ ਨਾਲ-ਨਾਲ ਪਿਛਲੀ ਐਲੂਮਨਾਈ ਮੀਟ ਦੀਆਂ ਕੁਝ ਝਲਕਾਂ ਵੀ ਸਭ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ । ਇੱਥੇ ਹੀ ਬੱਸ ਨਹੀਂ ਕੰਨਿਆ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਦੁਆਰਾ ਵੀਡੀਓਜ਼ ਦੇ ਰੂਪ ਵਿੱਚ ਭੇਜੇ ਗਏ ਸੰਦੇਸ਼ਾਂ ਨੂੰ ਵੀ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੁਆਰਾ ਖੁਦ ਤਿਆਰ ਕੀਤੇ ਗਏ ਸੁੰਦਰ ਪਹਿਰਾਵਿਆਂ ਤੇ ਆਧਾਰਤ ਫੈਸ਼ਨ ਸ਼ੋਅ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਤਿਆਰ ਡਾਂਸ ਵੀਡੀਓ ਵੀ ਸਭ ਦੀ ਨਜ਼ਰ ਕੀਤੇ ਜਾਣਗੇ । ਵਰਨਣਯੋਗ ਹੈ ਕਿ ਇਸ ਮੌਕੇ ‘ਤੇ ਕੇ. ਐਮ.ਵੀ. ਦੇ ਪ੍ਰਸਿੱਧ ਐਲੂਮਨਾਈ ਨੂੰ ਚੈਂਪੀਅਨ ਆਫ ਚੇਂਜ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਸਬੰਧਤ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਵਿਦਿਆਲਾ ਦੀਆਂ ਬੇਟੀਆਂ ਨੂੰ ਇਸ ਮੌਕੇ ਸਨਮਾਨਤ ਵੀ ਕੀਤਾ ਜਾਵੇਗਾ। ਕੇ.ਐਮ.ਵੀ. ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦੇ ਹੋਈ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਮਾਪਤੀ ਕੀਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਆਯੋਜਕ ਮੰਡਲ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਯਕੀਨਨ ਹੀ ਇਹ ਮਿਲਣੀ ਸਭ ਦੇ ਲਈ ਇਕ ਅਭੁੱਲ ਯਾਦ ਬਣੇਗੀ।ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਕੇ. ਐਮ.ਵੀ. ਦੇ ਐਲੂਮਨਾਈ ਦੀ ਹਾਜ਼ਰੀ ਨੂੰ ਸੁਨਿਸ਼ਚਿਤ ਕਰਦੇ ਹੋਏ ਉਨ੍ਹਾਂ ਨੇ ਸਭ ਐਲੁਮਨਾਈ ਨੂੰ ਜ਼ੂਮ ਮੰਚ ਤੇ 88639627315 ਆਈ ਡੀ ਅਤੇ 946519 ਪਾਸਕੋਡ ਨਾਲ ਸ਼ਾਮਿਲ ਹੋਣ ਦਾ ਸਦ ਦਿੱਤਾ। Post Views: 88