
ਰਿਫਲੈਕਸ਼ਨ ਬਿਊਰੋ:- ਕੋਰੋਨਾ ਹਰ ਦਿਨ ਕਾਲ ਬੰਨ ਕੇ ਭਿਆਨਕ ਰੂਪ ਲਈ ਜਾ ਰਿਹਾ ਹੈ।ਬੁੱਧਵਾਰ ਨੂੰ ਜ਼ਿਲਾ ਜਲੰਧਰ ਵਿਚ ਤਕਰੀਬਨ 350 ਨਵੇਂ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿਚੋਂ ਕੁਝ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ,ਅਤੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿਨ ਪ੍ਰਤੀ ਦਿਨ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧਣਾ ਵੱਡੇ ਖਤਰੇ ਵੱਲ ਇਸ਼ਾਰਾ ਕਰ ਰਹੀ ਹੈ।ਪੰਜਾਬ ਰਿਫਲੈਕਸ਼ਨ ਸਾਰੀਆਂ ਨੂੰ ਬੇਨਤੀ ਕਰਦਾ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ ਬਾਰ ਬਾਰ ਹੱਥ ਧੋਵੋ ਅਤੇ ਮਾਸਕ ਪਾ ਕੇ ਰੱਖੋ।