ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਸਮਰਪਿਤ 3 ਰੋਜਾ ਮਹਾਨ ਗੁਰਮਤਿ ਸਮਾਗਮ

0
609

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਸਮਰਪਿਤ 3 ਰੋਜਾ ਮਹਾਨ ਗੁਰਮਤਿ ਸਮਾਗਮ

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਸਮਰਪਿਤ 3 ਰੋਜਾ ਮਹਾਨ ਗੁਰਮਤਿ ਸਮਾਗਮ ਮਿਤੀ 2-3-4 ਅਪ੍ਰੈਲ 2021 ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਨਿਊ ਸੰਤੋਖਪੁਰਾ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਦੇ ਮਹਾਨ ਰਾਗੀ, ਪ੍ਰਚਾਰਕ, ਕਥਾਵਾਚਕ ਅਤੇ ਸੰਤ ਮਹਾਂਪੁਰਖ ਪਹੁੰਚ ਰਹੇ ਹਨ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਅਜੀਤ ਸਿੰਘ ਜੀ ਜੌਹਲਾਂ ਵਾਲੇ, ਸਾਬਕਾ ਜਥੇਦਾਰ ਸਿੰਘ ਸਾਹਿਬ ਜਸਵੀਰ ਸਿੰਘ ਜੀ ਰੋਡੇ, ਭਾਈ ਰਾਮ ਸਿੰਘ ਜੀ ਦਮਦਮੀ ਟਕਸਾਲ, ਗੁਰਮੀਤ ਸਿੰਘ ਜੀ ਸ਼ਾਂਤ, ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ, ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣਾ ਵਾਲੇ, ਭਾਈ ਬਲਜਿੰਦਰ ਸਿੰਘ ਜੀ ਰਾਜਪੁਰਾ ਵਾਲੇ, ਬਾਬਾ ਗਜਣ ਸਿੰਘ ਜੀ, ਸੰਤ ਚਰਨਜੀਤ ਸਿੰਘ ਜੀ ਜਸੋਵਾਲ, ਭਾਈ ਮਨਜਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਅੰਮ੍ਰਿਤਸਰ, ਗਿਆਨੀ ਭੁਪਿੰਦਰ ਸਿੰਘ ਜੀ ਬਾਜ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ, ਗਿਆਨੀ ਜਗਜੀਤ ਸਿੰਘ ਜੀ ਰਿਆੜ ਅਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਪਹੁੰਚ ਰਹੇ ਹਨ। ਸਮੂਹ ਸੰਗਤਾਂ ਨੂੰ ਪ੍ਰੋਗਰਾਮ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। 2 ਅਤੇ 3 ਅਪ੍ਰੈਲ ਦੇ ਸਮਾਗਮ ਸ਼ਾਮ 3 ਵਜੇ ਤੋਂ 8 ਵਜੇ ਤਕ ਅਤੇ 4 ਅਪ੍ਰੈਲ ਦੇ ਸਮਾਗਮ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤਕ ਮਨਾਏ ਜਾਣਗੇ। 400 ਦੇ ਕਰੀਬ ਸਹਿਜ ਪਾਠਾਂ ਦੇ ਭੋਗ ਸੰਗਤੀ ਰੂਪ ਵਿਚ ਤਿੰਨੋਂ ਦਿਨ ਪਾਏ ਜਾਣਗੇ।

LEAVE A REPLY