ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਤੇ ਕੋਟਕਪੂਰਾ ਪੁਲਸ ਨੇ ਕਸਿਆ ਸਿਕੰਜਾ, ਨਾਲੇ ਕਰਵਾਇਆ ਕਰੋਨਾ ਟੈਸਟ ਨਾਲੇ ਮਾਸਕ ਦਿੱਤੇ -ਕੁੱਲ 160 ਲੋਕਾਂ ਦੇ ਕਰੋਨਾ ਟੈਸਟਾਂ ਦੀ ਲਿੱਤੀ ਗਈ ਸੈਂਪਲਿੰਗ

0
154

ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਤੇ ਕੋਟਕਪੂਰਾ ਪੁਲਸ ਨੇ ਕਸਿਆ ਸਿਕੰਜਾ, ਨਾਲੇ ਕਰਵਾਇਆ ਕਰੋਨਾ ਟੈਸਟ ਨਾਲੇ ਮਾਸਕ ਦਿੱਤੇ ਕੁੱਲ 160 ਲੋਕਾਂ ਦੇ ਕਰੋਨਾ ਟੈਸਟਾਂ ਦੀ ਲਿੱਤੀ ਗਈ ਸੈਂਪਲਿੰਗ

  • Google+
  • Google+

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਅਤੇ ਕਰੋਨਾ ਦੇ ਵੱਧ ਰਹੇ ਕਰੋਨਾ ਦੇ ਕੇਸਾਂ ਦੇ ਮੱਦੇਨਜਰ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦਿਆਂ ਪੁਲਸ ਵਿਭਾਗ ਵੱਲੋਂ ਜਿੱਥੇ ਆਪਣੀ ਬਣਦੀ ਡਿਊਟੀ ਨਿਭਾਈ ਜਾ ਰਹੀ ਹੈ ਉੱਥੇ ਹੀ ਉਨਾਂ ਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਮਿਲੀ ਹਦਾਇਤਾਂ ਤੇ ਚੱਲਦਿਆਂ ਪੁਲਸ ਵਿਭਾਗ ਵੱਲੋਂ ਮਾਸਕ ਤੋਂ ਬਿਨਾਂ ਫਿਰਦੇ ਲੋਕਾਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਇਨਾਂ ਲੋਕਾਂ ਦੇ ਚਾਲਾਨ ਕੱਟਣ ਦੇ ਨਾਲ-ਨਾਲ ਉਨਾਂ ਦੇ ਮੌਕੇ ਤੇ ਹੀ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ ਤੇ ਉਨਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਨਾਕਾਬੰਦੀ ਕਰਕੇ ਜਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਤੇ ਡੀਐਸਪੀ ਕੋਟਕਪੂਰਾ ਦੀ ਰਹਿਨੁਮਾਈ ਹੇਠ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਤੇ ਸਿਕੰਜਾ ਕਸਦਿਆਂ ਉਨਾਂ ਦੇ ਮੌਕੇ ਤੇ ਹੀ ਚੌਂਕ ਵਿੱਚ ਮੌਜੂਦ ਸਿਹਤ ਵਿਭਾਗ ਦੇ ਅਮਲੇ ਰਾਂਹੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਮਾਸਕ ਵੰਡਦਿਆਂ ਹੋਇਆਂ ਕਰੋਨਾ ਬੀਮਾਰੀ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਸਮੇਂ ਹਾਜਰ ਪੁਲਸ ਅਧਿਕਾਰੀਆਂ ਤੇ ਸਿਹਤ ਵਿਭਾਗ ਵੱਲੋਂ ਸਭਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਨ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਣ ਦੁਪਹਿਰ ਤਿੰਨ ਵਜੇ ਤੱਕ ਸਿਹਤ ਵਿਭਾਗ ਵੱਲੋਂ ਕੁੱਲ 160 ਲੋਕਾਂ ਦੇ ਕਰੋਨਾ ਟੈਸਟ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ ਤੇ ਮੌਕੇ ਤੇ ਕੁਝ ਲੋਕਾਂ ਦੇ ਚਾਲਾਨ ਵੀ ਕੀਤੇ ਗਏ। ਇਸ ਮੌਕੇ ਤੇ ਕੋਟਕਪੂਰਾ ਦੇ ਐਸਡੀਐਮ ਮੇਜਰ ਅਮਰਿੰਦਰ ਸਿੰਘ ਟਿਵਾਣਾ ਵੀ ਮੌਜੂਦ ਰਹੇ ਅਤੇ ਉਨਾਂ ਕਰੋਨਾ ਬੀਮਾਰੀ ਨੂੰ ਠੱਲ ਪਾਉਣ ਦੇ ਮਕਸਦ ਨਾਲ ਮੌਕੇ ਤੇ ਲੋਕਾਂ ਨੂੰ ਕਰੋਨਾ ਬੀਮਾਰੀ ਤੋਂ ਸੁਚੇਤ ਹੋਣ ਲਈ ਵੀ ਆਖਿਆ ਗਿਆ।

 

LEAVE A REPLY