ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਕੋਟਕਪੂਰਾ ਪੁਲਸ ਨੂੰ ਮਿਲੀ ਸਫਲਤਾ। -ਨਾਕਾਬੰਦੀ ਦੌਰਾਣ 100 ਗ੍ਰਾਮ ਹੈਰੋਇਨ ਸਣੇ ਕੀਤੇ ਦੋਸ਼ੀ ਕਾਬੂ

0
295

 

ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਕੋਟਕਪੂਰਾ ਪੁਲਸ ਨੂੰ ਮਿਲੀ ਸਫਲਤਾ। -ਨਾਕਾਬੰਦੀ ਦੌਰਾਣ 100 ਗ੍ਰਾਮ ਹੈਰੋਇਨ ਸਣੇ ਕੀਤੇ ਦੋਸ਼ੀ ਕਾਬੂ

ਫਰੀਦਕੋਟ ਪੁਲਸ ਵੱਲੋਂ ਚਲਾਈ ਗਈ ਨਸ਼ਿਆਂ ਖ਼ਿਲਾਫ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸੀਆਈਏ ਸਟਾਫ ਜੈਤੋ ਦੀ ਟੀਮ ਨੇ ਗੁਰਪ੍ਰੀਤ ਸਿੰਘ ਉਰਫ ਸੋਨੀ ਅਤੇ ਸਤਨਾਮ ਸਿੰਘ ਉਰਫ ਸੱਤਾ ਨੂੰ ਕਾਰ ਓਪਟਰਾ ਵਿੱਚੋਂ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ ਅੱਜ ਦਿਨ ਸ਼ੁੱਕਰਵਾਰ ਮਿਤੀ 02 ਅਪ੍ਰੈਲ 2021 ਨੂੰ ਦੁਪਹਿਰ 12 ਵਜੇ ਇੱਕ ਪ੍ਰੈਸ ਵਾਰਤਾ ਡੀਐਸਪੀ ਕੋਟਕਪੂਰਾ ਸ. ਬਲਕਾਰ ਸਿੰਘ ਸੰਧੂ ਦੇ ਦਫ਼ਤਰ ਵਿਖੇ ਕੀਤੀ ਗਈ।

  • Google+

ਇਸ ਸਮੇਂ ਡੀਐਸਪੀ ਕੋਟਕਪੂਰਾ ਸ. ਬਲਕਾਰ ਸਿੰਘ ਸੰਧੂ ਨੇ ਇਸ ਪ੍ਰੈਸ ਵਾਰਤਾ ਮੌਕੇ ਆਖਿਆ ਕਿ ਸ. ਸਵਰਨਦੀਪ ਸਿੰਘ, ਸੀਨੀਅਰ ਪੁਲਸ ਕਪਤਾਨ ਫਰੀਦਕੋਟ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਗਏ ਉਪਰਾਲੇ ਉਸ ਸਮੇਂ ਸਾਰਥਕ ਸਿੱਧ ਹੋਏ ਜਦੋਂ ਕੱਲ ਮਿਤੀ 01-04-2021 ਨੂੰ ਪ੍ਰਧਾਨ ਮੰਤਰੀ ਯੋਜਨ ਰੌਡ ਹਰੀਨੌਂ- ਕੋਟਕਪੂਰਾ ਤੇ ਚੋਰਸਤਾ ਕੋਹਾਰਵਾਲਾ/ਢੈਪਈ ਵਾਲਾ ਵਿਖੇ ਨਾਕਾਬੰਦੀ ਦੌਰਾਣ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਸਹਾਇਕ ਥਾਣੇਦਾਰ ਰਾਜ ਕੁਮਾਰ ਨੇ ਸ਼ਕ ਦੇ ਆਧਾਰ ਤੇ ਉੱਥੇ ਆ ਰਹੀ ਇੱਕ ਓਪਟਰਾ ਕਾਰ(ਨੰਬਰ- PB-33-D-1111) ਨੂੰ ਰੋਕ ਕੇ ਚੈੱਕ ਕਰਨ ਤੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਸੰਘਰ ਥਾਣਾ ਬਰੀਵਾਲਾ ਜ਼ਿਲਾ ਸ੍ਰੀਮੁਕਤਸਰ ਸਾਹਿਬ ਅਤੇ ਦੋਸ਼ੀ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਜੱਗਾ ਸਿੰਘ ਵਾਸੀ ਚੜੇਵਾਨ ਥਾਣਾ ਸਦਰ ਸ੍ਰੀਮੁਕਤਸਰ ਸਾਹਿਬ ਜਿਲਾ ਸ੍ਰੀਮੁਕਤਸਰ ਸਾਹਿਬ ਪਾਸੋਂ ਮੌਕੇ ਤੇ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਬਰਾਮਦ ਹੋਇਆ ਚੈੱਕ ਕਰਨ ਤੇ 100 ਗ੍ਰਾਮ ਹੈਰੋਇਨ ਦੇ ਨਾਲ-ਨਾਲ ਸਿਲਵਰ ਫੋਇਲ ਦਾ ਰੋਲ ਅਤੇ ਲਾਈਟਰ ਅਤੇ ਉਕਤ ਨੰਬਰੀ ਗੱਡੀ ਓਪਟਰਾ ਦੀ ਬਰਾਮਦਗੀ ਕਰਕੇ ਮੁਕੱਦਮਾ ਨੰਬਰ-47 ਮਿਤੀ 01-04-2021 ਅਧੀਨ ਧਾਰਾ- 21/61/85 ਐਨਡੀਪੀਐਸ ਐਕਟ ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ। ਦੋਸੀਆਨ ਗੁਰਪ੍ਰੀਤ ਸਿੰਘ ਉਰਫ ਸੋਨੀ ਅਤੇ ਸਤਨਾਮ ਸਿੰਘ ਉਰਫ ਸੱਤਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

LEAVE A REPLY