ਹੁਣ ਕਿਹੜਾ ਦੇਸ਼ ਹੋ ਸਕਦਾ ਨਵੇਂ ਕਰੋਨਾ ਵਾਇਰਸ ਦਾ ਸ਼ਿਕਾਰ?

0
166

 

  • Google+
View of a Man holding a 3d rendering particles earth globe

ਦੁਨੀਆਂ ਵਿੱਚ ਫੈਲੇ ਕਰੋਨਾ ਦੀ ਪੈ ਰਹੀ ਮਾਰ ਨੂੰ ਦੇਖਦਿਆਂ ਕੁਝ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਵਿਗਿਆਨੀ ਹੁਣ ਵਿੱਚ ਖੋਜ ਵਿੱਚ ਵਿਅਸਥ ਹਨ ਕਿ ਕਰੋਨਾ ਦਾ ਨਵਾਂ ਰੂਪ ਹੁਣ ਕਿੱਥੇ, ਕਿਸ ਹਾਲਾਤ ’ਚ, ਕਿਉਂ ਪੈਦਾ ਹੋ ਸਕਦਾ ਹੈ। ਦਾ ਹਿੰਦੂ ਅਖਬਾਰ ਦੀ ਰਿਪਸਰਟ ਅਨੁਸਾਰ ਅਮਰੀਕਾ ਸਥਿਤ ਬਰਕਲੇ ਯੂਨੀਵਰਸਿਟੀ ਕੈਲੇਫੋਰਨੀਆਂ, ਇਟਲੀ ਦੀ ਮਿਲਾਨ ਸਥਿਤ ਪਾਲੇਟੈਕਨਿਕ ਯੂਨੀਵਰਸਿਟੀ ਅਤੇ ਨਿਊਜ਼ੀਲੈਂਡ ਸਥਿਤ ਮੈਸੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਨਵੇਂ ਕਰੋਨਾ ਲਈ ਕਿਹੜੇ ਹਾਲਾਤ ਜ਼ਿੰਮੇਵਾਰ ਹਨ, ਇਹ ਹਾਲਾਤ ਕਿੱਥੇ ਪੈਦਾ ਹੋ ਰਹੇ ਹਨ ਅਤੇ ਕਰੋਨਾ ਕਿੰਨ੍ਹਾ ਦੇਸ਼ਾਂ ਵਿੱਚ ਫੈਲ ਸਕਦਾ ਹੈ।

ਕਿਹੜੇ ਹਲਾਤਾਂ ਪੈਦਾ ਕਰਨਗੇ ਨਵਾਂ ਕਰੋਨਾ ਵਾਇਰਸ?

ਖੋਜ ’ਚ ਸਾਹਮਣੇ ਆਇਆ ਹੈ ਕਿ ਹੁਣ ਨਵੇਂ ਕਰੋਨਾ ਵਾਇਰਸ ਦੀ ਮਾਰ ਹੇਠ ਪੱਛਮੀ ਯੂਰਪ ਦੇ ਦੇਸ਼ ਤੇ ਪੂਰਬੀ ਦੱਖਣੀ ਏਸ਼ੀਆ ਦੇ ਦੇਸ਼ ਆ ਸਕਦੇ ਹਨ। ਖੋਜ ਨੇ ਕਾਰਨ ਇਹ ਲੱਭਿਆ ਹੈ ਕਿ ਖੇਤੀ ਕਰਨ ਦੇ ਨਵੇਂ ਢੰਗ, ਜੰਗਲਾਂ ਦੀ ਟੁਕੜਿਆਂ ’ਚ ਕਟਾਈ, ਜਾਨਵਰਾਂ ਦਾ ਵੱਡੀ ਮਾਤਰਾ ’ਚ ਉਤਪਾਦਨ ਅਜਿਹੇ ਹਾਲਾਤ ਪੈਦਾ ਕਰ ਰਿਹਾ ਹੈ। ਇਨ੍ਹਾਂ ਹਾਲਤਾਂ ਦਾ ਫਿਰ ਚਮਗਿੱਦੜਾਂ ਦੀਆਂ ਰਹਿਣ ਥਾਂਵਾਂ ਨਾਲ ਤੁਲਨਾ ਕੀਤੀ ਗਈ ਹੈ । ਚਮਗਾਦੜ ਜਾਤੀ ਤੋਂ ਪੈਦਾ ਹੋਏ ਕਰੋਨਾ ਨੇ ਪਹਿਲਾਂ ਚਾਮਗਾਦੜ ਨੂੰ ਪੀੜਤ ਕੀਤਾ ਤੇ ਫਿਰ ਇਹ ਇਨਸਾਨਾਂ ’ਚ ਫੈਲਿਆ ਵਿਗਿਆਨੀਆਂ ਨੇ ਲੱਭਿਆ ਹੈ ਕਿ ਚਮਗਦੜ ਦੀ ਹਾਰਸ ਸੂ ਪ੍ਰਜਾਤੀ ਕਰੋਨਾ ਫੈਲਾਉਣ ’ਚ ਜ਼ਿਆਦਾ ਢੁਕਵੀਂ ਹੈ। ਇਹ ਪ੍ਰਜਾਤੀ ਜਿਹੜੇ ਦੇਸ਼ਾਂ ਵਿੱਚ ਪਾਈ ਜਾਂਦੀ ਹੈ ਉਥੇ ਕਰੋਨਾ ਫੈਲਣ ਦੇ ਆਸਾਰ ਹਨ।
ਚਮਗਦੜ ਦੀ ਇਹ ਪ੍ਰਜਾਤੀ ਚੀਨ, ਫਿਲਪਾਈਨ, ਜਪਾਨ ਵਿੱਚ ਮਿਲਦੀ ਹੈ। ਮਾਸ ਦੀ ਮੰਗ ਤੇ ਖਪਤ ਸਭ ਤੋਂ ਜ਼ਿਆਦਾ ਚੀਨ ’ਚ ਹੈ। ਇੱਥੇ ਕਈ ਥਾਵਾਂ ਹਨ ਜਿੱਥੇ ਕਰੋਨਾ ਲਈ ਢੁਕਵੇਂ ਹਾਲਾਤ ਹਨ। ਅਜਿਹੇ ਹਾਲਾਤਾਂ ਵਾਲੇ ਹੋਰ ਦੇਸ਼ਾਂ ਵਿੱਚ ਵੀ ਇਸਦੇ ਫੈਲਣ ਦੇ ਚਾਨਸ ਹੋ ਸਕਦੇ ਹਨ।

LEAVE A REPLY