ਬਾਰਾਂ ਨਵੰਬਰ ਵੀਹ ਸੌ ਇੱਕੀ ਸਿੱਖਿਆ ਵਿਭਾਗ ਪੰਜਾਬ ਲਈ ਇਕ ਮਹਾਨ ਦਿਨ ਮੰਨਿਆ ਜਾਵੇਗਾ ਕਿਉਂ…….?

0
207

  ਪੰਜਾਬ ਰਿਫਲੈਕਸ਼ਨ

  • Google+
:-     ਨੈਸ਼ਨਲ ਅਚੀਵਮੈਂਟ ਸਰਵੇ ਹਿੱਤ ਸਕੂਲ ਮੁਖੀਆਂ ਦੀ ਪ੍ਰਮੁੱਖ ਜ਼ਿੰਮੇਵਾਰੀ–ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਬਲਾਚੌਰ, 22 ਜੁਲਾਈ ਵਿਨੋਦ ਬੈਂਸ) ਬਾਰਾਂ ਨਵੰਬਰ ਵੀਹ ਸੌ ਇੱਕੀ ਸਿੱਖਿਆ ਵਿਭਾਗ ਪੰਜਾਬ ਲਈ ਇਕ ਮਹਾਨ ਦਿਨ ਮੰਨਿਆ ਜਾਵੇਗਾ, ਜਦੋਂ ਇਸ ਦਿਨ ਨੈਸ਼ਨਲ ਅਚੀਵਮੈਂਟ ਸਰਵੇ ਹਿੱਤ ਸਮੂਹ ਸਕੂਲ ਮੁਖੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਸਰਵੇ ਵਿਚ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:ਸਿੱਖਿਆ ਜਗਜੀਤ ਸਿੰਘ ਨੇ ਅੱਜ ਸਥਾਨਕ ਕੰਨਿਆਂ,ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਬਲਾਚੌਰ ਇੱਕ ਅਤੇ ਦੋ ਦੇ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
  • Google+
ਉਨ੍ਹਾਂ ਆਖਿਆ ਕਿ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਦੀ ਪ੍ਰਮੁੱਖ ਜ਼ਿੰਮੇਵਾਰੀ ਆਪਣੇ ਸਕੂਲ ਦੇ ਸਮੁੱਚੇ ਸਟਾਫ ਨੂੰ ਨਾਲ ਲੈ ਕੇ ਵੱਖ-ਵੱਖ ਅਧਿਆਪਕਾਂ ਦੁਆਰਾ ਪੜ੍ਹਾਏ ਜਾ ਰਹੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਲਰਨਿੰਗ ਕੰਮ ਆਊਟ ਵਿੱਚ ਨਿਪੁੰਨ ਕਰਨਾ ਹੋਵੇਗਾ,ਤਾਂ ਜੋ ਵਿਦਿਆਰਥੀ ਇਸ ਦਿਨ ਆਪਣੀ ਕਾਰਗੁਜ਼ਾਰੀ ਵਧੀਆ ਤਰੀਕੇ ਨਾਲ ਪੇਸ਼ ਕਰਕੇ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਦਰਜੇਬੰਦੀ ਵਿਚ ਉੱਤਮ ਸਥਾਨ ਦਿਵਾ ਸਕਣ ਸਕਣ।
  • Google+
ਅੱਜ ਦੀ ਇਕ ਰੋਜ਼ਾ ਵਰਕਸ਼ਾਪ ਦੌਰਾਨ ਬਲਾਕ ਬਲਾਚੌਰ 1 ਤੋਂ 28 ਸਕੂਲ ਅਤੇ ਬਲਾਕ ਬਲਾਚੌਰ 2 ਤੋ 29 ਸਕੂਲ ਮੁਖੀਆਂ ਨੇ ਲਗਾਤਾਰ ਅੱਠ ਘੰਟੇ ਚੱਲੀ ਇਸ ਵਰਕਸ਼ਾਪ ਦੇ ਵਿਚ ਨੈਸ਼ਨਲ ਸਰਵੇ ਨਾਲ ਸਬੰਧਤ ਨੁਕਤੇ ਸਾਂਝੇ ਕੀਤੇ ਗਏ।
  • Google+
ਅੱਜ ਦੀ ਵਰਕਸ਼ਾਪ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਗੁਰਪ੍ਰੀਤ ਸਿੰਘ ‘ਅਟਵਾਲ’ ਦੀ ਰਹਿਨੁਮਾਈ ਹੇਠ ਵਰਕਸ਼ਾਪ ਨੂੰ ਉਸਾਰੂ ਰੂਪ ਵਿੱਚ ਚਲਾਇਆ ਗਿਆ ਇਸ ਵਰਕਸ਼ਾਪ ਚ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਚੈੱਕ ਕਰਨ ਲਈ ਸਟੇਟ ਸਿੱਖਿਆ ਸੁਧਾਰ ਕਮੇਟੀ ਦੇ ਦੋ ਮੈਂਬਰ ਪ੍ਰਮੋਦ ਭਾਰਤੀ ਅਤੇ ਡਾ:ਹਰਪਾਲ ਸਿੰਘ ‘ਬਾਜ’ ਉਚੇਚੇ ਤੌਰ ਤੇ ਪਹੁੰਚੇ,ਉਨ੍ਹਾਂ ਨੇ ਵਰਕਸ਼ਾਪ ਵਿੱਚ ਹਾਜ਼ਰ ਅਧਿਆਪਕਾਂ ਨਾਲ ਡੂੰਘਾਈ ਵਿਚ ਜਾ ਕੇ ਕਈ ਨੁਕਤੇ ਵੀ ਸਾਂਝੇ ਕੀਤੇ।
  • Google+
ਡੀ. ਐੱਮ. ਅੰਗਰੇਜ਼ੀ ਸ੍ਰੀ ਵਰਿੰਦਰ ‘ਬੰਗਾ’ ਨੇ ਅਧਿਆਪਕਾਂ ਨੂੰ ਲਰਨਿੰਗ ਕੰਮ ਆਊਟ ਤੇ ਜ਼ੋਰ ਦਿੰਦਿਆਂ ਆਖਿਆ ਕਿ ਬੱਚਿਆਂ ਦੀ ਨੈਸ਼ਨਲ ਅਚੀਵਮੈਂਟ ਸਰਵੇ ਵਿਚਕਾਰੁਜਗਾਰੀ ਵਧੀਆ ਤਾਂ ਬਣ ਸਕਦੀ ਹੈ ਜੇਕਰ ਅਧਿਆਪਕ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਦੀ ਇਨ-ਬਿਨ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੇ ਸਹਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕਰਨਗੇ।
  • Google+
ਸਿੱਖਿਆ ਵਿਭਾਗ ਦੇ ਰਾਜ ਪੱਧਰੀ ਬੁਲਾਰੇ ਪਰਮੋਦ ‘ਭਾਰਤੀ’ ਨੇ ਸਮੂਹ ਸਕੂਲ ਮੁਖੀਆਂ ਤੋਂ ਭਰਭੂਰ ਆਸ ਪ੍ਰਗਟ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਤਿਆਰੀ ਹਿੱਤ ਤਨ ਮਨ ਦੇ ਨਾਲ ਮੇਹਨਤ ਕਰਵਾਉਣਗੇ। ਇਸ ਮੌਕੇ ਜਤਿੰਦਰ ਅਗਨੀਹੋਤਰੀ ਪ੍ਰਿੰਸੀਪਲ ਆਤਮਬੀਰ ਸਿੰਘ, ਪ੍ਰਿੰਸੀਪਲ ਸੁਖਜੀਤ ਸਿੰਘ,ਵਿਨੈ ਕੁਮਾਰ (ਮੈਂਬਰ ਸਿੱਖਿਆ ਸੁਧਾਰ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨਿਰਮਲ ਨਵਾਂਗਰਾਈਂ ਤੋਂ ਇਲਾਵਾ ਡੀ. ਐਮ. (ਹਿੰਦੀ) ਮੈਡਮ ਰਜਨੀ ਸ਼ਰਮਾ ਡਾ: ਮਨੋਜ ਕੁਮਾਰ, ਜਸਬੀਰ ਪਾਲ ਸਿੰਘ ਸਤਨਾਮ ਰਾਮ, ਲਖਵੀਰ ਰਾਮ ਅਤੇ ਵੱਖ-ਵੱਖ ਵਿਸ਼ਿਆਂ ਦੇ ਬੀ.ਐੱਮ. ਹਾਜ਼ਰ ਸਨ। ਲੈਕਚਰਾਰ ਸੁਨੀਲ ਕੁਮਾਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਨੈਸ਼ਨਲ ਅਚੀਵਮੈਂਟ ਸਰਵੇ ਬਾਰੇ ਵੀ ਹਾਜ਼ਰ ਅਧਿਆਪਕਾਂ ਨਾਲ ਕਈ ਨੁਕਤੇ ਸਾਂਝੇ ਕੀਤੇ । ਫੋਟੋ ਕੈਪਸ਼ਨ:- ਇੱਕ ਰੋਜ਼ਾ ਵਰਕਸ਼ਾਪ ਦੌਰਾਨ ਵੱਖ- ਵੱਖ ਬੁਲਾਰੇ ਅਤੇ ਵਰਕਸ਼ਾਪ ਵਿੱਚ ਹਾਜ਼ਰ ਵੱਖ ਵੱਖ ਸਕੂਲਾਂ ਦੇ ਮੁਖੀ । ਫੋਟੋ ਤੇ ਵੇਰਵਾ- ਵਿਨੋਦ ਬੈਂਸ

LEAVE A REPLY