ਜਲੰਧਰ ਤੋਂ ਪ੍ਰਕਾਸ਼ਿਤ ਹਿੰਦੀ ਅਖਵਾਰ ਨੇ ਡਿਜੀਟਲ ਮੀਡੀਆ ਨੂੰ ਬਦਨਾਮ ਕਰਨਾ ਬੰਦ ਨਾ ਕੀਤਾ ਤਾਂ ਸਮੂਹ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰ ਆਵੇਗਾ- ਰਿਪੋਟਰਸ ਐਸੋਸੀਏਸ਼ਨ ਪੰਜਾਬ

0
198

ਜਲੰਧਰ ਤੋਂ ਪ੍ਰਕਾਸ਼ਿਤ
ਹਿੰਦੀ ਅਖਵਾਰ ਨੇ ਡਿਜੀਟਲ ਮੀਡੀਆ ਨੂੰ ਬਦਨਾਮ ਕਰਨਾ ਬੰਦ ਨਾ ਕੀਤਾ ਤਾਂ ਸਮੂਹ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰ ਆਵੇਗਾ- ਰਿਪੋਟਰਸ ਐਸੋਸੀਏਸ਼ਨ ਪੰਜਾਬ

ਜਲੰਧਰ ( ਬਿਊਰੋ )-ਇਸ ਸਮੇਂ ਸ਼ੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਪਰ ਕਈ ਮਾੜੀ ਸੋਚ ਦੇ ਲੋਕਾਂ ਨੂੰ ਡਿਜੀਟਲ ਮੀਡੀਆ ਤੋਂ ਭੈਅ ਆਣ ਲਗ ਪਿਆ ਹੈ ਜਿਸ ਦੀ ਤਾਜਾ ਮਿਸਾਲ ਜਲੰਧਰ ਚ ਦੇਖੀ ਜਾ ਰਹੀ ਹੈ , ਇਸ ਸੰਬਧੀ ਰਿਪੋਟਰਸ ਐਸੋਸੀਏਸ਼ਨ ਪੰਜਾਬ  ਰਜਿ. ਦੇ ਚੇਅਰਮੈਨ ਵਿਪਨ ਸੋਨੀ ਡੇਰਾ ਬਾਬਾ ਨਾਨਕ , ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਅਤੇ ਜਨਰਲ ਸਕੱਤਰ ਪੰਜਾਬ ਰਣਦੀਪ ਕੁਮਾਰ ਸਿੱਧੂ ਨੇ ਕਿਹਾ ਕਿ ਜਲੰਧਰ ਤੋਂ ਪ੍ਰਕਾਸ਼ਿਤ ਇਕ ਹਿੰਦੀ ਅਖਵਾਰ ਅਦਾਰੇ ਵਲੋਂ ਡਿਜੀਟਲ ਮੀਡੀਆ ਦੇ ਵਿਰੁੱਧ ਝੂਠੀਆਂ ਖਬਰਾਂ ਲਗਵਾਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ,

  • Google+
  • Google+

 

ਜੋ ਕਿ ਬਿਲਕੁਲ ਝੂਠ ਦਾ ਪੁਲੰਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਦੀ ਇਸ ਹਿੰਦੀ ਅਖਵਾਰ ਨੇ ਡਿਜੀਟਲ ਮੀਡੀਆ ਦੇ ਖਿਲਾਫ ਝੂਠੀਆ ਖਬਰਾਂ ਪ੍ਰਕਾਸ਼ਿਤ ਕਰਨੀਆ ਬੰਦ ਨਾ ਕੀਤੀਆ ਤਾਂ ਪੂਰੇ ਪੰਜਾਬ ਭਰ ‘ਚ ਇਸ ਹਿੰਦੀ ਅਖਵਾਰ ਵਿਰੁੱਧ ਭਾਰੀ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ ਭਰ ‘ਚ ਲੋਕ ਹੁਣ ਪ੍ਰਿੰਟ ਮੀਡੀਆ ਦੇ ਨਾਲ ਨਾਲ ਡਿਜੀਟਲ ਮੀਡੀਆ ਨੂੰ ਵੀ ਪਸੰਦ ਕਰਨ ਲੱਗ ਪਏ ਹਨ ਪਰ ਇਸ ਅਖਵਾਰ ਤੋਂ ਡਿਜੀਟਲ ਮੀਡੀਆ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ ਜਿਸ ਕਾਰਨ ਪਿਛਲੇ ਹਫਤੇ ਤੋਂ ਡਿਜੀਟਲ ਮੀਡੀਆ ਦੇ ਖਿਲਾਫ ਝੂਠੀਆਂ ਖਬਰਾਂ ਪ੍ਰਕਾਸ਼ਿਤ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ  ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰੀ ਦੇ ਜੋ ਸਿਧਾਂਤ ਹਨ ਉਨ੍ਹਾਂ ਨੂੰ ਪ੍ਰਿੰਟ ਮੀਡੀਆ,ਸੋਸ਼ਲ ਮੀਡੀਆ,ਇਲੈਕਟ੍ਰੋਨਿਕ ਮੀਡੀਆ ਸਾਰਿਆ ਨੂੰ ਸਨਮਾਨ ਸਾਹਿਤ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ  ਨੇ ਜਲੰਧਰ ਤੋਂ ਪ੍ਰਕਾਸ਼ਿਤ  ਹੋਣ ਵਾਲੀ ਇਸ ਹਿੰਦੀ ਅਖਵਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਹੀ ਇਸ  ਹਿੰਦੀ ਅਖਵਾਰ ਨੇ ਡਿਜੀਟਲ ਮੀਡੀਆ ਵਿਰੁੱਧ ਖਬਰਾਂ ਪ੍ਰਕਾਸ਼ਿਤ ਕਰਕੇ ਉਸਨੂੰ ਬਦਨਾਮ ਕਰਨਾ ਬੰਦ ਨਹੀਂ ਕੀਤਾ ਤਾਂ ਪੂਰਾ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰ ਆਵੇਗਾ ਜਿਸਦੀ ਪੂਰੀ ਜਿੰਮੇਵਾਰੀ ਜਲੰਧਰ ਪ੍ਰਸ਼ਾਸਨ ਦੀ ਹੋਵੇਗੀ.

  • Google+
  • Google+

LEAVE A REPLY