![IMG-20210916-WA0199](https://punjabreflection.com/wp-content/uploads/2021/09/IMG-20210916-WA0199-1-696x327.jpg)
ਵੀਹ ਰੁਪਏ ਵਿਚ ਰੋਟੀ ਦੇ ਕੇ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਇਸ ਸੰਸਥਾ ਵੱਲੋਂ
ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਦੇ ਵਿੱਚ ਅੱਜ ਪਰਿਆਸ ਵੈੱਲਫੇਅਰ ਸੁਸਾਇਟੀ ਵੱਲੋਂ ਨਾਨਕ ਰਸੋਈ ਦੇ ਨਾਮ ‘ਤੇ 20 ਰੁਪਏ ਵਿੱਚ ਢਿੱਡ ਭਰਵੀਂ ਰੋਟੀ ਦੀ ਥਾਲੀ ਦੇਣ ਦੀ ਸ਼ੁਰੂਆਤ ਕੀਤੀ ਗਈ।ਸੰਸਥਾ ਦੇ ਮੁਖੀ ਵੀਸ਼ੂ ਅਨੰਦ ਵੱਲੋਂ ਕਿਹਾ ਗਿਆ ਕਿ 20 ਰੁਪਏ ਥਾਲੀ ਨਾਲ ਗਰੀਬ ਅਤੇ ਬੰਦਾ ਆਪਣਾ ਢਿੱਡ ਭਰ ਸਕਦਾ ਹੈ।ਇਸ ਸੰਸਥਾ ਵੱਲੋਂ 20 ਰੁਪਏ ਦੇ ਵਿੱਚ 2 ਸਬਜ਼ੀਆਂ, ਚਾਰ ਰੋਟੀਆਂ ਅਤੇ ਸਲਾਦ ਦਿੱਤਾ ਜਾਵੇਗਾ।
ਇਸ ਸ਼ੁਭ ਦਿਹਾੜੇ ਤੇ ਇਲਾਕੇ ਦੇ ਐਮਐਲਏ ਸੁਸ਼ੀਲ ਰਿੰਕੂ ਨੇ ਮੌਕੇ ‘ਤੇ ਪਹੁੰਚ ਨਾਨਕ ਰਸੋਈ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਮਾਨਵਤਾ ਦੇ ਲਈ ਮਿਸਾਲ ਦੱਸਿਆ।DMA ਦੇ ਚੇਅਰਮੈਨ ਅਮਨ ਬੱਗਾ ਅਤੇ ਜਨਰਲ ਸਕੱਤਰ ਅਜੀਤ ਸਿੰਘ ਬੁਲੰਦ ਨੇ ਵੀ ਮੌਕੇ ਤੇ ਪਹੁੰਚ ਕੇ ਨਾਨਕ ਰਸੋਈ ਵਿਖੇ ਸੇਵਾ ਕੀਤੀ ਅਤੇ ਪਰਿਆਸ ਸੰਗਠਨ ਨੂੰ ਹਰ ਤਰੀਕੇ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਦੀਪ ਵਰਮਾ, ਸੰਜੇ ਸੇਤੀਆ, ਹਨੀ ਸਿੰਘ ਅਤੇ ਹੋਰ ਵੀ ਪੱਤਰਕਾਰ ਮੌਜੂਦ ਸਨ