![full9295](https://punjabreflection.com/wp-content/uploads/2021/09/full9295-696x458.jpg)
ਚੰਡੀਗੜ੍ਹ, 25 ਸਤੰਬਰ
ਪੰਜਾਬ ਦੇ ਨਵੇਂ ਮੰਤਰੀਆਂ ਦੇ ਐਲਾਨ ਦੀ ਖਬਰ ਆਉਣ ਤੋਂ ਕੁਝ ਘੰਟੇ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਆਪਣੀਆਂ ਕੋਠੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੀਂ ਸੂਚੀ ਵਿੱਚ ਨਾਮ ਬਾਹਰ ਹੋਣ ਤੋਂ ਬਾਅਦ ਸ਼ਾਮ ਸੁੰਦਰ ਅਰੋਣਾ ਨੇ ਸੈਕਟਰ 39 ਵਿੱਚ ਮਿਲੀ ਸਰਕਾਰੀ ਕੋਠੀ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ।ਲੀ ਜਾਣਕਾਰੀ ਅਨੁਸਾਰ ਸ਼ਾਮ ਸੁੰਦਰ ਅਰੋੜ ਨੇ ਕੋਠੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ। ਘਰ ਵਿੱਚੋਂ ਟਰੱਕ ਵਿੱਚ ਸਮਾਨ ਲੱਦਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਾਮ ਸੁੰਦਰ ਅਰੋੜਾ ਨੂੰ 957 ਨੰਬਰ ਸਰਕਾਰੀ ਕੋਠੀ ਮਿਲੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਣਾਏ ਜਾ ਰਹੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮ ਸੁੰਦਰ ਅਰੋੜਾ ਨੂੰ ਥਾਂ ਨਹੀਂ ਮਿਲੀ।