ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ(ਪੱਛਮੀ-2) ਬਾਲਕ੍ਰਿਸ਼ਨ ਵੱਲੋਂ ਸੈਂਟਰ ਗਿੱਲ ਦੇ ਸਕੂਲ਼ ਦਾ ਪ੍ਰੇਰਨਾ ਦਾਇਕ ਦੌਰਾ

0
221

*ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ(ਪੱਛਮੀ-2) ਬਾਲਕ੍ਰਿਸ਼ਨ ਵੱਲੋਂ ਸੈਂਟਰ ਗਿੱਲ ਦੇ ਸਕੂਲ਼ ਦਾ ਪ੍ਰੇਰਨਾ ਦਾਇਕ ਦੌਰਾ*
ਬਿਊਰੋ:- ਜਲੰਧਰ 14 ਅਕਤੂਬਰ 2021 ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਾਲਕ੍ਰਿਸ਼ਨ ਵੱਲੋਂ ਸੈਂਟਰ ਗਿੱਲ ਬਲਾਕ ਪੱਛਮੀ-2 ਦੇ ਸਕੂਲਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਤੇ ਬਲਾਕ ਸਿੱਖਿਆ ਅਫ਼ਸਰ ਵੱਲੋਂ 12 ਨਵੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਅਚੀਏਵਮੈਂਟ ਸਰਵੇਖਣ ਬਾਰੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ।ਉਨ੍ਹਾਂ ਜਮਾਤ ਵਿੱਚ ਜਾ ਕੇ ਬੱਚਿਆਂ ਦੀ ਤਿਆਰੀ ਦਾ ਜਾਇਜ਼ਾ ਵੀ ਲਿਆ। ਸਕੂਲ ਦੇ ਵਿਕਾਸ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਗ੍ਰਾਂਟਾਂ ਨੂੰ ਸਮੇਂ ਸਿਰ ਖਰਚਣ ਦੀ ਵੀ ਹਦਾਇਤ ਕੀਤੀ ਗਈ।ਬਲਾਕ ਸਿੱਖਿਆ ਅਫ਼ਸਰ ਵੱਲੋਂ ਪੰਜਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਬਾਰੇ ਵੀ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ। ਇਸਦੇ ਨਾਲ ਰਾਜੇਸ਼ ਕੁਮਾਰ ਸ਼ਰਮਾ ਬਲਾਕ ਸਪੋਰਟਸ ਕੋਆਰਡੀਨੇਟਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਧਿਆਪਕਾ ਨੂੰ ਉਤਸ਼ਾਹਿਤ ਕੀਤਾ ਗਿਆ।

LEAVE A REPLY