![IMG-20211020-WA0111](https://punjabreflection.com/wp-content/uploads/2021/10/IMG-20211020-WA0111-696x492.jpg)
ਮੁੱਖ ਅਧਿਆਪਕ ਜਥੇਬੰਦੀ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਤਰੱਕੀਆਂ ਅਤੇ ਹੋਰ ਮੰਗਾਂ ਸਬੰਧੀ ਵਿਧਾਇਕ ਨੂੰ ਦਿੱਤਾ ਮੰਗ ਪੱਤਰ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ ।
ਇਸ ਹਫਤੇ ਅਧਿਆਪਕ ਮਸਲਿਆ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਾਂਗੇ ਮੰਗ ਪੱਤਰ :ਹਰਭਜਨ ਸਿੰਘ
ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆ ਅਤੇ ਹੋਰ ਮੰਗਾ ਸਬੰਧੀ ਮੰਗ ਪੱਤਰ ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ ਨਾਜਰ ਸਿੰਘ ਮਾਨਸਾਹੀਆ ਹਲਕਾ ਵਿਧਾਇਕ ਮਾਨਸਾ ਨੂੰ ਦਿੱਤਾ ਗਿਆ।
ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆ ਪਾਰਟ ਟਾਇਮ ਸਵੀਪਰਾ ਦੀਆਂ ਪੋਸਟਾ ਭਰਨ, ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਭਰਨ, ਅਧਿਆਪਕਾਂ ਦਾ ਪਰਖ ਕਾਲ ਦੋ ਸਾਲ ਕਰਨ,ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕਰਨ,ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਲਾਗੂ ਕਰਨ,ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਪ੍ਰਬੰਧਕੀ ਭੱਤਾ ਦੇਣ ,1904 ਪੋਸਟਾ ਬਹਾਲ ਕਰਨ,ਆਦਿ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਇਸ ਸਮੇ ਹਰਭਜਨ ਸਿੰਘ , ਬਲਜਿੰਦਰ ਸਿੰਘ ਕਣਕਵਾਲੀਆ, ਗੁਰਜੰਟ ਸਿੰਘ , ਰਾਕੇਸ ਕੁਮਾਰ,ਭਾਰਤ ਭੁਸਣ ਆਦਿ ਯੂਨੀਅਨ ਆਗੂ ਹਾਜ਼ਰ ਸਨ।