2364 ਅਤੇ 6635 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦਿਵਾਲੀ ਤੇ ਹੋਵੇ :ਹਰਦੇਵ ਡੀ ਸੀ ਜੋਗਾ

0
72

2364 ਅਤੇ 6635 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦਿਵਾਲੀ ਤੇ ਹੋਵੇ :ਹਰਦੇਵ ਡੀ ਸੀ ਜੋਗਾ
ਜਥੇਬੰਦੀ ਵੱਲੋਂ ਸਾਰੇ ਪੰਜਾਬ ਵਿੱਚ ਮਿਲਣ ਅਧਿਆਪਕਾਂ ਨੂੰ ਸਟੇਸਨ ਚੋਣ ਕਰਨ ਦਾ ਹੱਕ ਦੇਣ ਦੀ ਮੰਗ:ਸੂਬਾ ਪ੍ਰਧਾਨ ਅਮਨਦੀਪ ਸਰਮਾ

  • Google+


ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਰੁਕੀ ਪਈ ਭਰਤੀ ਤੁਰੰਤ ਸੁਰੂ ਕਰਨ ਦੀ ਮੰਗ ਕਰਦਿਆਂ ਪ੍ਰਾਇਮਰੀ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਦੇਵ ਡੀਸੀ ਜੋਗਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਭਰਤੀਆ 2364 ,6635 ਅਤੇ 22 ਪੋਸਟਾ ਜੇਲ ਵਿਭਾਗ ਦੀਆਂ ਤੁਰੰਤ ਭਰੀਆ ਜਾਣ।ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਮਾਨ ਸਿੱਖਿਆ ਦਾ ਅਧਿਕਾਰ ਹਰੇਕ ਵਿਦਿਆਰਥੀ ਲਈ ਹੈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਅਧਿਆਪਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਪ੍ਰਗਟ ਸਿੰਘ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਕਾਡਰ ਦੀਆਂ ਭਰਤੀਆ ਤੁਰੰਤ ਕੀਤੀਆਂ ਜਾਣ।ਉਹਨਾਂ ਕਿਹਾ ਕੇ ਇਹਨਾਂ ਭਰਤੀਆ ਲਈ ਸਟੇਸਨ ਸਾਰੇ ਪੰਜਾਬ ਲਈ ਖੋਲੇ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕੇ ਈ ਟੀ ਟੀ ਪਾਸ ਵਿਦਿਆਰਥੀਆ ਦਾ ਪੰਜਾਬ ਸਟੇਟ ਟੈਟ ਲਿਆ ਜਾਵੇ ਅਤੇ ਹਰ ਪ੍ਰਕਾਰ ਦੀਆਂ ਤਰੱਕੀਆ ਜਲਦੀ ਕੀਤੀਆਂ ਜਾਣ।

LEAVE A REPLY