ਪ੍ਰਾਇਮਰੀ ਤੋਂ ਵੱਖ ਵੱਖ ਤਰੱਕੀਆਂ ਦਾ ਸਿਲਸਿਲਾ ਸ਼ੁਰੂ :ਅਮਨਦੀਪ ਸਰਮਾ

0
522
  1. ਪ੍ਰਾਇਮਰੀ ਤੋਂ ਵੱਖ ਵੱਖ ਤਰੱਕੀਆਂ ਦਾ ਸਿਲਸਿਲਾ ਸ਼ੁਰੂ :ਅਮਨਦੀਪ ਸਰਮਾ
    • Google+
    ਨੂੰ

 ਹੈੱਡ ਟੀਚਰ ,ਸੈਂਟਰ ਹੈਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਤਰੱਕੀਆਂ ਲਗਪਗ ਪੂਰੀਆ ਹੋਈਆ:ਰਕੇਸ ਕੁਮਾਰ ਬਰੇਟਾ।
ਜਥੇਬੰਦੀ ਦੀ ਅਣਥੱਕ ਮਿਹਨਤ ਨਾਲ ਹੋਈਆ ਤਰੱਕੀਆ :ਭਗਵੰਤ ਭਟੇਜਾ
ਮਾਸਟਰ ਕਾਡਰ ਦੀਆਂ ਤਰੱਕੀਆ ਤੁਰੰਤ ਕਰਨ ਦੀ ਮੰਗ:ਧੂਲਕਾ

ਬਿਊਰੋ:- ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਪ੍ਰਾਇਮਰੀ ਦੀਆਂ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫ਼ਸਰ ਦੀਆਂ ਤਰੱਕੀਆਂ ਹੋਣ ਨਾਲ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਦਾ ਕੰਮ ਸ਼ੁਰੂ ਹੋਇਆ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਪਰਗਟ ਸਿੰਘ ਅਤੇ ਡੀ ਪੀ ਆਈ ਪ੍ਰਾਇਮਰੀ ਸਿੱਖਿਆ ਪੰਜਾਬ ਮੈਡਮ ਹਰਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਰੱਕੀ ਹਰੇਕ ਅਧਿਆਪਕ ਦਾ ਹੱਕ ਹੈ ਤੇ ਸਮੇਂ ਸਿਰ ਤਰੱਕੀ ਹੋਣੀ ਬਹੁਤ ਜਰੂਰੀ ਹੈ। ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਸਬੰਧੀ ਅਗਲੇ ਹਫ਼ਤੇ ਡੀ ਪੀ ਆਈ ਸੈਕੰਡਰੀ ਸਿੱਖਿਆ ਪੰਜਾਬ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਨੈੱਸ ਦੀ ਪ੍ਰੀਖਿਆ ਦੇ ਕਾਰਨ ਮਾਸਟਰ ਕਾਡਰ ਦੀਆਂ ਤਰੱਕੀਆਂ ਪੈਂਡਿੰਗ ਸਨ ਜਿਨ੍ਹਾਂ ਨੂੰ ਅਗਲੇ ਹਫ਼ਤੇ ਨੇਪਰੇ ਚਾੜ੍ਹਨ ਲਈ ਜਥੇਬੰਦੀ ਗੱਲਬਾਤ ਸੁਰੂ ਕਰੇਗੀ। ਅੱਜ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਵੱਖ ਵੱਖ ਵਿਸ਼ਿਆਂ ਹੈੱਡਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਹੋਣ ਨਾਲ ਹਜ਼ਾਰਾਂ ਪੋਸਟਾਂ ਖਾਲੀ ਹੋਣ ਤੇ ਨਵੇਂ ਅਧਿਆਪਕਾਂ ਦਾ ਭਵਿੱਖ ਵੀ ਰੌਸਨ ਹੋਵੇਗਾ।

LEAVE A REPLY