ਮਾਂ – ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼ ਨਗਰ ਵਿਖੇ ਕਰਵਾਏ ਗਏ।
ਬਿਊਰੋ ( ਸੁਖਵਿੰਦਰ) ਅੱਜ ਮਿਤੀ 26/11/2021 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਾਂ – ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਬਲਾਕ ਪੱਧਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਆਦਰਸ਼ ਨਗਰ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ 50 ਸਕੂਲਾਂ ਵਿਚੋ ਪੁਜੀਸ਼ਨਾ ਹਾਸਿਲ ਕਰਕੇ ਆਏ ਵਿਦਿਆਰਥੀਆਂ ਨੇ ਭਾਗ ਲਿਆ।ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ 9 ਤਰਾਂ ਦੇ ਇਵੈਂਟ ਜਿਵੇਂ ਕੀ ਸੁੰਦਰ ਲਿਖਾਈ ( ਕਲਮ ਨਾਲ ) ਨੰਦਨੀ ਸਪਸ ਬੁਲੰਦਪੁਰ , ਸੁੰਦਰ ਲਿਖਾਈ ( ਜੈਲ ਪੋਂਨ ) ਪੁਨੀਤਾ ਸਪਸ ਬੁਲੰਦਪੁਰ , ਭਾਸ਼ਣ ਮੁਕਾਬਲੇ ਜਾਨਵੀ ਸਪਸ ਹੀਰਾਪੁਰ , ਕਵਿਤਾ ਗਾਇਨ ਸੋਰਵ ਸਪਸ ਬਸਤੀ ਬਾਵਾ ਖੇਲ ਮੁਕਾਬਲੇ , ਪੜ੍ਹਨ ਮੁਕਾਬਲੇ ਜਾਨਕੀ ਸਪਸ ਰਾਮ ਨਗਰ , ਬੋਲ ਲਿਖਤ ਮੁਕਾਬਲੇ ਸੰਜੀਵ ਕੁਮਾਰ ਸਪਸ ਗਾਜੀਪੁਰ , ਕਹਾਣੀ ਸੁਣਾਉਣ ਮੁਕਾਬਲੇ ਮਨੀ ਸਪਸ ਬਸਤੀ ਬਾਵਾ ਖੇਲ , ਚਿੱਤਰਕਲਾ ਮੁਕਾਬਲੇ ਅੰਤਰਾ ਸਪਸ ਬਸਤੀ ਪੀਰ ਦਾਦ , ਆਮ ਗਿਆਨ ਮੁਕਾਬਲੇ ਸ਼ਾਲੂ ਕੁਮਾਰੀ ਸਪਸ ਬਸਤੀ ਬਾਵਾ ਖੇਲ ਨੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਮੌਕੇ ਤੇ ਮਾਂ – ਬੋਲੀ ਨੂੰ ਸਮਰਪਿਤ ਅਧਿਆਪਕਾਂ ਦੇ ਸੁਦੰਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ । ਅਧਿਆਪਿਕਾ ਅਮਰਜੀਤ ਕੋਰ ਨੇ ਬਲਾਕ ਵਿੱਚੋ ਪਹਿਲਾ ਅਤੇ ਨੀਲੂ ਬੱਤਰਾ ਨੇ ਬਲਾਕ ਵਿੱਚੋ ਦੂਜਾ ਸਥਾਨ ਹਾਸਿਲ ਕੀਤਾ।ਇਸ ਮੋਕੇ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਬਾਲ ਕਿਸ਼ਨ , ਬਲਾਕ ਨੋਡਲ ਅਫਸਰ ਆਸ਼ੂਤੋਸ਼ , ਸਮੂਹ ਸੀ ਐੱਚ ਟੀ ਸ਼੍ਰੀ ਚਰਨਜੀਤ ਮਦਾਨ , ਦਵਿੰਦਰ ਕੁਮਾਰ , ਮਨੀਸ਼ ਕੁਮਾਰ , ਹੈਡ ਟੀਚਰ ਮਨਜਿੰਦਰ ਪਾਲ ਸਿੰਘ ਜੀ ਮੌਜੂਦ ਸਨ। ਸਟੇਜ ਸਕੱਤਰ ਦੀ ਅਹਿਮ ਭੂਮਿਕਾ ਹੈਡ ਟੀਚਰ ਸਰਦਾਰ ਮਨਜਿੰਦਰ ਪਾਲ ਸਿੰਘ ਜੀ ਨੇ ਨਿਭਾਈ।ਇਸ ਸਾਰੇ ਪ੍ਰਬੰਧ ਲਈ ਮੈਡਮ ਰੇਨੂ ਬਾਲਾ , ਰੀਨਾ , ਸੰਗੀਤਾ ਕੋੜਾ , ਹਰਪ੍ਰੀਤ ਕੌਰ , ਜੀਤੀ ਦੇਵੀ , ਮਨਪ੍ਰੀਤ ਕੌਰ ਸਪਸ ਆਦਰਸ਼ ਨਗਰ ਦਾ ਧੰਨਵਾਦ ਕੀਤਾ ।