ਜ਼ਿਲ੍ਹਾ ਜਲੰਧਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲਾ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ, ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਸਕੂਲ ਦਾ ਵਿਦਿਆਰਥੀ “ਮਨੀ” ਬਣਿਆ ਕਹਾਣੀ ਮੁਕਾਬਲੇ ਦਾ ਵਿਜੇਤੂ

0
245

ਬਿਊਰੋ:- ਅੱਜ ਜ਼ਿਲ੍ਹਾ ਜਲੰਧਰ ਵਿਖੇ ਪੰਜਾਬੀ ਮਾਂ ਬੋਲੀ ਨੂੰ

  • Google+
ਸਮਰਪਿਤ ਜ਼ਿਲਾ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਈਦਾ ਬਲਾਕ ਪੱਛਮੀ 1 ਵਿੱਖੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ  (ਪ੍ਰਾਇਮਰੀ) ਸ਼੍ਰੀ ਰਾਮ ਪਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਦਾਰ ਗੁਰਚਰਨ ਸਿੰਘ ਮੁਲਤਾਨੀ ਅਤੇ ਬਲਾਕ ਵੈਸਟ 2 ਦੇ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿੱਚ ਹੋਏ ਵਿੱਦਿਅਕ ਮੁਕਾਬਲਿਆਂ ਦੇ ਵਿਜੇਤੂ ਬੱਚਿਆ ਨੇ ਭਾਗ ਲਿਆ। ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਕਹਾਣੀ ਸੁਣਾਉਣ ਵਿੱਚ ਬਸਤੀ ਪੀਰ ਦਾਦ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਮਨੀ ਪਹਿਲੇ ਸਥਾਨ ਤੇ ਰਿਹਾ ਅਤੇ ਕਵਿਤਾ ਗਾਉਣ ਵਿੱਚ ਬਸਤੀ ਬਾਵਾ ਖੇਲ ਦਾ ਸੌਰਵ ਪਹਿਲੇ ਸਥਾਨ ਤੇ ਰਿਹਾ। ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਧਿਕਾਰੀ ( ਪ੍ਰਾਇਮਰੀ) ਸ਼੍ਰੀ ਰਾਮ ਪਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਦਾਰ ਗੁਰਚਰਨ ਸਿੰਘ ਮੁਲਤਾਨੀ ਅਤੇ ਬਲਾਕ ਵੈਸਟ 2 ਦੇ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਬਾਲ ਕ੍ਰਿਸ਼ਨ ਨੇ ਵਿਦਿਆਰਥੀਆ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆ ਦੇ ਅੱਗੇ ਵੱਧਣ ਅਤੇ ਬੱਚਿਆ ਦੇ ਸੰਪੂਰਨ ਵਿਕਾਸ ਲਈ ਬਹੁਤ ਸਹਾਇਕ ਹਨ।

LEAVE A REPLY