ਪਿਛਲੇ ਤਿੰਨ ਸਾਲ ਤੋਂ ਅਧਿਆਪਕ ਤਰੱਕੀਆ ਦੀ ਕਰ ਰਹੇ ਹਨ ਉਡੀਕ: ਅਮਨਦੀਪ ਸ਼ਰਮਾ

0
210

ਪਿਛਲੇ ਤਿੰਨ ਸਾਲ ਤੋਂ ਅਧਿਆਪਕ ਤਰੱਕੀਆ ਦੀ ਕਰ ਰਹੇ ਹਨ ਉਡੀਕ: ਅਮਨਦੀਪ ਸ਼ਰਮਾ

ਬਿਊਰੋ :- ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਨਾ ਹੋਣ ਅਤੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸੈਂਟਰ ਹੈਡ ਟੀਚਰ ,ਹੈੱਡ ਟੀਚਰ ਦੀਆਂ ਤਰੱਕੀਆਂ ਦਾ ਪ੍ਰੋਸੈੱਸ ਸ਼ੁਰੂ ਕਰਕੇ ਪੂਰਾ ਨਾ ਹੋਣ ਤੇ ਅਧਿਆਪਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਪ੍ਰਾਇਮਰੀ ਕਾਡਰ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਦਾ ਪ੍ਰਾਇਮਰੀ ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਤਰੱਕੀਆਂ ਪਹਿਲਾ ਹੀ ਪੈਡਿੰਗ ਪਈਆ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅਜੇ ਤਕ ਜ਼ਿਲ੍ਹਾ ਸਿੱਖਿਆ ਵੱਲੋਂ ਹੈਡ ਟੀਚਰ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆ ਅਤੇ ਜਿਲ੍ਹਾ ਅੰਮ੍ਰਿਤਸਰ ਦਾ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਵਾਲਾ ਰੋਸਟਰ ਰਜਿਸਟਰ ਵੀ ਜਾਣਕਾਰੀ ਅਨੁਸਾਰ ਕਲੀਅਰ ਨਹੀਂ ਹੋਇਆ । ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਤਰੱਕੀਆਂ ਦੇ ਨਾਲ ਨਾਲ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਜਿੱਥੇ ਹਜਾਰਾ ਵਿਦਿਆਰਥੀ
ਰੁਜ਼ਗਾਰ ਤੋਂ ਲਾਂਭੇ ਰਹੇ ਹਨ ਉਥੇ ਲੱਖਾਂ ਦੀ ਗਿਣਤੀ ਵਿਚ ਬੱਚੇ ਵੀ ਅਧਿਆਪਕਾਂ ਦੀ ਉਡੀਕ ਕਰਦਿਆਂ ਅੱਕ ਚੁਕੇ ਹਨ। ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਦਰਾਂ ਦਸੰਬਰ ਤੱਕ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਕਰਕੇ ਹਰੇਕ ਅਧਿਆਪਕ ਨੂੰ ਬਣਦੀ ਤਰੱਕੀ ਦਿੱਤੀ ਜਾਵੇ।ਜਥੇਬੰਦੀ ਦੇ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਵਿੱਚ ਪਾਰਟ ਟਾਈਮ ਸਵੀਪਰ ਦੀ ਭਰਤੀ ਦਾ ਮਸਲਾ ਹੱਲ ਹੋਇਆ ਸੀ ਉਹ ਮਸਲੇ ਤੁਰੰਤ ਹੱਲ ਕਰਕੇ ਹਰੇਕ ਪ੍ਰਾਇਮਰੀ ਸਕੂਲੀ ਪਾਰਟ ਟਾਇਮ ਸਵੀਪਰ ਦੀ ਪੋਸਟ ਮਹੱਈਆ ਕਰਵਾਈ ਜਾਵੇ ।

LEAVE A REPLY