*ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਵਿੱਚੋਂ ਬਲਾਕ ਲਹਿਰਾਗਾਗਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸ਼ਾਨਦਾਰ ਪ੍ਰਦਰਸ਼ਨ*
ਅਧਿਆਪਕਾਂ ਵਿੱਚੋਂ ਮੈਮ ਰਮਨਦੀਪ ਕੌਰ ਨੇ ਹਾਸਿਲ ਕੀਤੀ ਦੂਜੀ ਪੁਜੀਸ਼ਨ
ਵਿਦਿਆਰਥੀਆਂ ਨੇ ਚਾਰ ਮੁਕਾਬਲਿਆਂ ਵਿੱਚ ਵਧੀਆ ਪੁਜੀਸ਼ਨਾਂ ਤੇ ਕੀਤਾ ਕਬਜ਼ਾ
30 ਨਵੰਬਰ ( ਹਰਸ਼ )ਸੰਗਰੂਰ
ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਵਿਖੇ ਕਰਵਾਏ ਗਏ , ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ 9 ਬਲਾਕਾਂ ਵਿੱਚੋਂ ਵਿਦਿਆਰਥੀਆਂ ਨੇ ਹਿੱਸਾ ਲਿਆ ।
ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਚੰਗੇ ਸਥਾਨ ਪ੍ਰਾਪਤ ਕੀਤੇ ।
ਕਲੱਸਟਰ ਲਹਿਰਾ (ਮੁੰਡੇ) ਦੇ ਗਾਗਾ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਪੰਜਾਬੀ ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਮੁਕਾਬਲੇ ਵਿਚ ਪਹਿਲੇ ਸਥਾਨ ਤੇ ਕਬਜ਼ਾ ਕਰਦੇ ਹੋਏ ਸਕੂਲ, ਕਲੱਸਟਰ ਅਤੇ ਬਲਾਕ ਦਾ ਮਾਣ ਵਧਾਇਆ।
ਕਲੱਸਟਰ ਚੋਟੀਆਂ ਦੇ ਕਾਲੀਆ ਸਕੂਲ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਅੰਗਰੇਜ਼ੀ ਫੋਂਟ ਰਾਈਟਿੰਗ ਵਿਚ ਦੂਜੇ ਸਥਾਨ ਤੇ ਰਹਿ ਕੇ ਆਪਣੇ ਬਲਾਕ ਦਾ ਮਾਣ ਵਧਾਇਆ।
ਕਲੱਸਟਰ ਲਹਿਰਾਂ ਮੁੰਡੇ ਦੇ ਗਾਗਾ ਸਕੂਲ ਦੀ ਵਿਦਿਆਰਥਣ ਰਾਜਬੀਰ ਸਿੰਘ ਨੇ ਪੰਜਾਬੀ ਸੁੰਦਰ ਲਿਖਾਈ ਕਲਮ ਨਾਲ ਆਪਣਾ ਸਥਾਨ ਬਣਾਉਂਦੇ ਹੋਏ ਸਕੂਲ, ਕਲੱਸਟਰ ਅਤੇ ਬਲਾਕ ਜੇਤੂਆਂ ਵਿੱਚ ਹਾਜ਼ਰੀ ਲਗਵਾਈ।
ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਮੈਮ ਰਮਨਦੀਪ ਕੌਰ ਸਪਸ ਗੋਬਿੰਦਗਡ਼੍ਹ ਜੇਜੀਆਂ ਨੇ ਮੁਕਾਬਲੇ ਵਿੱਚ ਦੂਸਰੀ ਪੁਜ਼ੀਸ਼ਨ ਹਾਸਿਲ ਕਰਕੇ ਬਲਾਕ ਦੇ ਸਮੂਹ ਅਧਿਆਪਕਾਂ ਦਾ ਮਾਣ ਵਧਾਇਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਧਰਮਪਾਲ ਸਿੰਗਲਾ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਬਲਾਕ ਲਹਿਰਾਗਾਗਾ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ, ਬੀ.ਐਮ.ਟੀ ਲਖਮੀਰ ਸਿੰਘ, ਸੀ. ਐੱਚ. ਟੀ. ਸ਼੍ਰੀ ਰਾਕੇਸ਼ ਕੁਮਾਰ ਚੋਟੀਆਂ, ਫਿਰੋਜ਼ ਖਾਨ, ਸੀ.ਐਚ.ਟੀ ਅਮਿਤ ਕੁਮਾਰ, ਬਿੰਦਰਪਾਲ ਬਰੇਟਾ, ਗੁਰਪ੍ਰੀਤ ਪਸ਼ੌਰ, ਹਰਦੀਪ ਸਿੰਘ ਗਾਗਾ, ਸੁਖਚੈਨ ਸਿੰਘ ਕਾਲੀਆ, ਹਰਦੀਪ ਸਿੰਘ ਜੂਨੀਅਰ, ਕਿਰਨਪਾਲ ਸਿੰਘ, ਗੁਰਪਿਆਰ ਸਿੰਘ, ਮੈਮ ਅਨੀਤਾ, ਮੈਮ ਸ਼ਿਲਪੀ ਗੁਪਤਾ, ਮੈਮ ਪੂਜਾ ਰਾਣੀ ਅਤੇ ਮਮਤਾ ਰਾਣੀ ਹਾਜ਼ਰ ਸਨ ।