![IMG-20211215-WA0179](https://punjabreflection.com/wp-content/uploads/2021/12/IMG-20211215-WA0179-696x522.jpg)
ਪੇਂਡੂ ਭੱਤਾ ਕੱਟਣ ਤੇ ਮੁੱਖ ਅਧਿਆਪਕ ਜਥੇਬੰਦੀ ਨੇ ਸਕੂਲਾਂ ਵਿਚ ਫੂਕੀਆ ਮਾਰੂ ਪੱਤਰ ਦੀਆਂ ਕਾਪੀਆਂ:ਅਮਨਦੀਪ ਸਰਮਾ
ਨਵੇ ਭਰਤੀ ਮੁਲਾਜਮਾ ਨੂੰ ਮਿਲਣ ਪੂਰੇ ਤਨਖਾਹ ਸਕੇਲ :ਦੁਆਬੀਆ
ਬਿਊਰੋ :- ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਅੱਜ ਪੰਜਾਬ ਭਰ ਦੇ ਸਕੂਲਾਂ ਵਿਚ ਪੇਂਡੂ ਭੱਤਾ ਕੱਟਣ ਤੇ ਇਸ ਪੱਤਰ ਦੀਆਂ ਕਾਪੀਆਂ ਸਾੜੀਆ ਗਈਆ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕੇ ਭੱਤਿਆ ਤੇ ਕੱਟ ਲਾਉਣ ਵਾਲੀ ਸਰਕਾਰ ਪ੍ਰਤਿ ਮੁਲਾਜਮਾ ਵਿੱਚ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਬਾਰਡਰ ਭੱਤਾ ਕੱਟਿਆ ਗਿਆ ਅਤੇ ਹੁਣ ਪੇਂਡੂ ਭੱਤਾ ਇਸ ਤਰ੍ਹਾਂ ਸਾਰੇ ਭੱਤੇ ਹੀ ਸਰਕਾਰ ਵੱਲੋਂ ਕੱਟੇ ਜਾਣਗੇ ਜਿਸ ਤਰ੍ਹਾਂ ਸਰਕਾਰ ਰੋਜ਼ਾਨਾ ਇਕ ਭੱਤਾ ਕੱਟ ਰਹੀ ਹੈ ।
ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਭਟੇਜਾ ਨੇ ਕਿਹਾ ਕਿ ਸਰਕਾਰ ਤੁਰੰਤ ਸਾਰੇ ਭੱਤੇ ਲਾਗੂ ਕਰਕੇ ਪੇ ਕਮਿਸ਼ਨ ਦੀ ਪੂਰੀ ਰਿਪੋਰਟ ਲਾਗੂ ਕਰੇ ਨਹੀਂ ਮੁਲਾਜ਼ਮ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੇ ਵੀ ਪੂਰਾ ਤਨਖ਼ਾਹ ਕਮਿਸ਼ਨ ਲਾਗੂ ਹੋਵੇ ।ਉਹਨਾਂ ਕਿਹਾ ਕਿ
ਪਰਖ ਕਾਲ ਤੇ ਅਧਿਆਪਕਾਂ ਨੂੰ ਬੇਸਿਕ ਪੇ ਦੇਣ ਦਾ ਜਥੇਬੰਦੀ ਵੱਲੋਂ ਪੂਰਾ ਵਿਰੋਧ ਪੂਰੇ ਸਕੇਲ ਦੀ ਮੰਗ ਕੀਤੀ ਹੈ।
ਜਥੇਬੰਦੀ ਵੱਲੋ ਅੱਜ ਇਸ ਮਾਰੂ ਪੱਤਰ ਦੀਆਂ ਕਾਪੀਆਂ ਫੂਕੀਆ ਗਈਆ।