ਅਧਿਆਪਕ ਮਸਲਿਆਂ ਸੰਬੰਧੀ ਮੁੱਖ ਅਧਿਆਪਕ ਜਥੇਬੰਦੀਆਂ ਦਾ ਵਫਦ ਹਲਕਾ ਵਿਧਾਇਕ ਨੂੰ ਮਿਲਿਆ।

0
77
  1. ਅਧਿਆਪਕ ਮਸਲਿਆਂ ਸੰਬੰਧੀ ਮੁੱਖ ਅਧਿਆਪਕ ਜਥੇਬੰਦੀਆਂ ਦਾ ਵਫਦ ਹਲਕਾ ਵਿਧਾਇਕ ਨੂੰ ਮਿਲਿਆ।
    ਚੋਣ ਮੈਨੀਫੈਸਟੋ ਵਿਚ ਮੰਗਾਂ ਸ਼ਾਮਲ ਦੀ ਕੀਤੀ ਮੰਗ: ਅਮਨਦੀਪ ਸ਼ਰਮਾ।
    ਪੁਰਾਣੀ ਪੈਨਸ਼ਨ ਸਕੀਮ ਹੋਵੇ ਬਹਾਲ :ਪ੍ਰਦੀਪ ਵਰਮਾ ।
    ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਅਹਿਮ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿਚ ਹਲਕਾ ਵਿਧਾਇਕ ਸ੍ਰੀ ਬੁੱਧ ਰਾਮ ਨੂੰ ਮਿਲਿਆ ਜੱਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪ੍ਰਾਇਮਰੀ ਕਾਡਰ ਦੀਆਂ ਮੁੱਖ ਮੰਗਾਂ ਨੂੰ ਉਨ੍ਹਾਂ ਦੀ ਪਾਰਟੀ ਦੀ ਚੋਣ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਮੁਹੱਈਆ ਕਰਵਾਈ ਜਾਵੇ, ਹਰੇਕ ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਹੋਵੇ ,ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਰਦੀਆਂ, ਦੁਪਹਿਰ ਦਾ ਭੋਜਨ, ਹੈਲਪਰ ,ਕਮਰੇ ਅਤੇ ਮੁੱਢਲੇ ਪ੍ਰਬੰਧ ਕੀਤੇ ਜਾਣ ਕਿਉਂਕਿ ਸਿੱਖਿਆ ਸਟੇਟ ਦੇ ਨਾਲ ਰਾਜ ਦਾ ਵੀ ਅਹਿਮ ਮਸਲਾ ਹੈ।ਜਥੇਬੰਦੀ ਦੇ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਜਿਹੜੀਆਂ ਸੀਨੀਅਰਤਾ ਸੂਚੀਆਂ ਰਾਹੀਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਉਹ ਬਿਲਕੁਲ ਗਲਤ ਹਨ ਅਤੇ ਪੰਜਾਬ ਭਰ ਦੇ ਪ੍ਰਮੋਟ ਹੈਡ ਟੀਚਰਾਂ ਨੂੰ ਪਿੱਛੇ ਲਾਉਣਾ ਜ਼ਿਲ੍ਹਾ ਬਦਲੀ ਕਰਵਾ ਕੇ ਅਧਿਆਪਕ ਨੂੰ ਸੀਨੀਅਰਤਾ ਸੂਚੀਆਂ ਵਿੱਚ ਪਿੱਛੇ ਲਾਉਣਾ ਬਿਲਕੁਲ ਗਲਤ ਹੈ ਕਿਉਂਕਿ ਮਾਸਟਰ ਕਾਡਰ ਦੀ ਸੀਨੀਅਰਤਾ ਪੰਜਾਬ ਪੱਧਰ ਦੀ ਸੀਨੀਅਰਤਾ ਹੈ। ਉਨ੍ਹਾਂ ਇਸ ਮਸਲੇ ਦੇ ਹੱਲ ਕਰਨ ਦੀ ਵੀ ਗੱਲ ਕੀਤੀ ਜਥੇਬੰਦੀ ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਹੈੱਡ ਟੀਚਰਾਂ ਦੀਆਂ 1904 ਪੋਸਟਾਂ ਬਹਾਲ ਕਰਵਾਉਣਾ ,ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ਅਤੇ ਹੋਰ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਗਈ। ਇਸ ਸਮੇਂ ਪ੍ਰਦੀਪ ਵਰਮਾ ,ਅਮਨਦੀਪ ਕੁਮਾਰ ਬੁਢਲਾਡਾ,ਮਾਈਕਲ ਬੁਢਲਾਡਾ, ਵਿਨੋਦ ਕੁਮਾਰ ਡਸਕਾ, ਮਨੀਸ਼ ਕੁਮਾਰ ਬੁਢਲਾਡਾ, ਸੁਰਿੰਦਰ ਕੁਮਾਰ ਮੱਲ ਸਿੰਘ ਵਾਲਾ, ਹਰਦੀਪ ਸਿੰਘਾ, ਗੁਰਦੀਪ ਗੁਰਨੇ ਆਦਿ ਸਾਥੀ ਹਾਜਰ ਸਨ।

LEAVE A REPLY