ਦੇਸ਼ ‘ਚ ਚੌਵੀ ਘੰਟਿਆਂ ਦੌਰਾਨ ਕਰੋਨਾ ਨਾਲ 657 ਮੌਤਾਂ

0
168

  • Google+

ਨਵੀਂ ਦਿੱਲੀ/12 ਫ਼ਰਵਰੀ/ ਬਿਊਰੋ :
ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ 48, 496 ਨਵੇਂ ਮਾਮਲੇ ਸਾਹਮਣੇ ਆਏ ਹਨ, 1.50 ਲੱਖ ਮਰੀਜ਼ ਠੀਕ ਹੋ ਗਏ ਹਨ, ਜਦਕਿ 657 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਲਗਾਤਾਰ ਦੂਜੇ ਦਿਨ ਨਵੇਂ ਮਾਮਲਿਆਂ ਵਿੱਚ 9 ਹਜ਼ਾਰ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਸੰਕਰਮਣ ਦੇ 58, 077 ਨਵੇਂ ਮਾਮਲੇ ਸਾਹਮਣੇ ਆਏ।
ਸੰਕਰਮਣ ਦੇ ਮਾਮਲਿਆਂ ਦੀ ਤੀਜੀ ਲਹਿਰ ਦੇ ਸਿਖਰ ਤੋਂ ਬਾਅਦ ਪਹਿਲੀ ਵਾਰ 50 ਹਜ਼ਾਰ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 3 ਜਨਵਰੀ ਨੂੰ 37, 379 ਨਵੇਂ ਮਾਮਲੇ ਸਾਹਮਣੇ ਆਏ ਸਨ। 20 ਜਨਵਰੀ ਨੂੰ 3.47 ਲੱਖ ਮਾਮਲੇ ਸਿਖਰ ‘ਤੇ ਪਾਏ ਗਏ। ਉਦੋਂ ਤੋਂ ਕੇਸ ਘਟਦੇ ਜਾ ਰਹੇ ਹਨ।
ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਫਾਈਜ਼ਰ-ਬਾਇਓਨਟੈਕ ਅਤੇ ਮੋਡੇਰਨਾ ਦੀਆਂ ਬੂਸਟਰ ਖੁਰਾਕਾਂ ਦੇ ਪ੍ਰਭਾਵ 4 ਮਹੀਨਿਆਂ ਵਿੱਚ ਖਤਮ ਹੋ ਜਾਂਦੇ ਹਨ। ਪਰ, ਇਸ ਨਾਲ ਲੋਕਾਂ ਨੂੰ ਇੰਨੀ ਸੁਰੱਖਿਆ ਜ਼ਰੂਰ ਮਿਲਦੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਨਹੀਂ ਹੋਣਾ ਪੈਂਦਾ।

LEAVE A REPLY