ਨਕਸਲੀਆਂ ਨਾਲ ਮੁਕਾਬਲੇ ‘ਚ ਸੀਆਰਪੀਐਫ ਦਾ ਅਸਿਸਟੈਂਟ ਕਮਾਂਡੈਂਟ ਸ਼ਹੀਦ

0
164

  • Google+

ਬੀਜਾਪੁਰ/ 12 ਫ਼ਰਵਰੀ/  ਬਿਊਰੋ:
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ‘ਚ ਅੱਜ ਸ਼ਨੀਵਾਰ ਨੂੰ ਪੁਲਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਸੀਆਰਪੀਐਫ ਦਾ ਅਸਿਸਟੈਂਟ ਕਮਾਂਡੈਂਟ ਸ਼ਹੀਦ ਹੋ ਗਿਆ ਹੈ। ਸ਼ਹੀਦ ਕਮਾਂਡੈਂਟ ਝਾਰਖੰਡ ਦਾ ਰਹਿਣ ਵਾਲਾ ਹੈ। ਮੁਕਾਬਲੇ ‘ਚ ਇਕ ਜਵਾਨ ਵੀ ਜ਼ਖਮੀ ਹੋਇਆ ਹੈ। ਜ਼ਖਮੀ ਜਵਾਨ ਨੂੰ ਮੌਕੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਬਾਕੀ ਦੇ ਜਵਾਨ ਅਜੇ ਵੀ ਮੌਕੇ ‘ਤੇ ਮੌਜੂਦ ਹਨ। ਜ਼ਿਲ੍ਹੇ ਤੋਂ ਬੈਕਅੱਪ ਪਾਰਟੀ ਵੀ ਮੌਕੇ ’ਤੇ ਰਵਾਨਾ ਕੀਤੀ ਗਈ ਹੈ। ਮਾਮਲਾ ਬਾਸਾਗੁੜਾ ਥਾਣਾ ਖੇਤਰ ਦਾ ਹੈ।
ਜਾਣਕਾਰੀ ਮੁਤਾਬਕ ਉਸੂਰ ਬਲਾਕ ਦੇ ਤਿਮਾਪੁਰ ਨਾਲ ਲੱਗਦੇ ਪੁਟਕੇਲ ਜੰਗਲ ‘ਚ ਵੱਡੀ ਗਿਣਤੀ ‘ਚ ਨਕਸਲਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮੁਖਬਰਾਂ ਤੋਂ ਮਿਲੀ ਸੀ। ਮੁਖਬਰ ਦੀ ਇਸ ਸੂਚਨਾ ਦੇ ਆਧਾਰ ‘ਤੇ ਅੱਜ ਸ਼ਨੀਵਾਰ ਸਵੇਰੇ ਸੀਆਰਪੀਐੱਫ ਦੇ ਜਵਾਨਾਂ ਨੂੰ ਇਸ ਜੰਗਲ ‘ਚ ਤਲਾਸ਼ੀ ਲਈ ਭੇਜਿਆ ਗਿਆ। ਇੱਥੇ ਪਹਿਲਾਂ ਹੀ ਮਾਓਵਾਦੀਆਂ ਘਾਤ ਲੱਗਾ ਕੇ ਬੈਠੇ ਸੀ। ਜਵਾਨਾਂ ਨੂੰ ਆਉਂਦੇ ਦੇਖ ਮਾਓਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਸੀਆਰਪੀਐਫ ਦੇ ਜਵਾਨਾਂ ਨੇ ਵੀ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿੱਤਾ। ਜਵਾਨਾਂ ਅਤੇ ਨਕਸਲੀਆਂ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਮੁਕਾਬਲਾ ਚੱਲਿਆ। ਇਸ ਮੁਕਾਬਲੇ ਵਿੱਚ ਸੀਆਰਪੀਐਫ ਦੇ ਅਸਿਸਟੈਂਟ ਕਮਾਂਡੈਂਟ ਐਸਬੀ ਟਿਰਕੀ ਸ਼ਹੀਦ ਹੋ ਗਏ। ਇਸ ਦੇ ਨਾਲ ਹੀ ਇਕ ਜਵਾਨ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਫਿਲਹਾਲ ਅੰਦਰੂਨੀ ਖੇਤਰ ਦੇ ਕਾਰਨ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਅਜੇ ਵੀ ਮੌਕੇ ‘ਤੇ ਮੌਜੂਦ ਹਨ।

LEAVE A REPLY