ਐਮ ਜੀ ਐਨ ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਨੇ ਕਰਵਾਆ ਪ੍ਰਤਿਭਾ ਖੋਜ ਮੁਕਾਬਲਾ
“ਪ੍ਰਤਿਭਾ ਸਿਖਾਈ ਨਹੀਂ ਜਾ ਸਕਦੀ ਪਰ ਇਸ ਨੂੰ ਜਗਾਇਆ ਜਾ ਸਕਦਾ ਹੈ।”
ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਐਮ ਜੀ ਐਨ ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਵਿਦਿਆਰਥੀਆਂ ਨੇ ਖੂਬ ਵਾਹ -ਵਾਹ ਕਰਾਈ । M.G.N ਪਬਲਿਕ ਸਕੂਲ ਹਮੇਸ਼ਾ ਹਰ ਵਿਦਿਆਰਥੀ ਵਿੱਚ ਮੌਜੂਦ ਅੰਦਰੂਨੀ ਸੰਭਾਵਨਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਇਹਨਾਂ ਮੁਕਾਬਲਿਆਂ ਵਿੱਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਸਕੈਚਿੰਗ, ਮੋਨੋਐਕਟਿੰਗ, ਜਾਦੂਈ ਟ੍ਰਿਕਸ, ਸਟੈਂਡ ਅੱਪ ਕਾਮੇਡੀ, ਗਾਇਨ /ਵਾਦਨ ਅਤੇ ਡਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਗਿਆ ਸੀ। ਛੋਟੇ ਸੰਗੀਤਕਾਰਾਂ ਨੇ ਮਾਹੌਲ ਵਿੱਚ ਧੁਨ ਜੋੜਦੇ ਹੋਏ ਵੱਖ-ਵੱਖ ਸਾਜ਼ਾਂ ‘ਤੇ ਪ੍ਰਦਰਸ਼ਨ ਕੀਤਾ।
ਰੰਗ-ਬਿਰੰਗੇ ਪੁਸ਼ਾਕਾਂ ਵਿੱਚ ਸਜੇ ਪ੍ਰਤੀਯੋਗੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਟੇਜ ਨੂੰ ਚਾਰ ਚੰਨ ਲਗਾ ਦਿੱਤੇ । ਛੋਟੇ ਜਾਦੂਗਰਾਂ ਨੇ ਸ਼ਾਨਦਾਰ ਕਰਤੱਬ ਦਿਖਾਉਂਦੇ ਹੋਏ ਹਵਾ ਵਿੱਚ ਜਾਦੂ ਰਚਿਆ।
ਪ੍ਰਿੰਸੀਪਲ ਸ੍ਰੀ ਕੇ.ਐਸ.ਰੰਧਾਵਾ, ਵਾਈਸ ਪ੍ਰਿੰਸੀਪਲ ਸ੍ਰੀ ਗੁਰਜੀਤ ਸਿੰਘ , ਮੁੱਖ ਅਧਿਆਪਕਾ ਸ੍ਰੀਮਤੀ ਸੰਗੀਤਾ ਭਾਟੀਆ ਅਤੇ ਪ੍ਰੀ ਪ੍ਰਾਇਮਰੀ ਇੰਚਾਰਜ ਸ੍ਰੀਮਤੀ ਸੂਖਮ ਥਿੰਦ ਨੇ ਵਿਦਿਆਰਥੀਆਂ ਨੂੰ ਛੁਪੀ ਪ੍ਰਤਿਭਾ ਅਤੇ ਅੰਦਰੂਨੀ ਗੁਣਾਂ ਦੇ ਸਮੁੰਦਰ ਦੀ ਪ੍ਰਦਰਸ਼ਨੀ ਲਈ ਵਧਾਈ ਦਿੱਤੀ ਅਤੇ ਹੋਰਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਪ੍ਰਤਿਭਾ ਖੋਜ ਮੁਕਾਬਲਾ ਸੱਚਮੁੱਚ ਇੱਕ ਵੱਖਰੀ ਨੁਹਾਰ ਨਾਲ ਸੰਪੂਰਣ ਹੋਇਆ ।