ਪਿੰਡਾਂ `ਚ ਆਸ਼ਾ ਵਰਕਰਾਂ ਨਾਲ ਸੰਪਰਕ ਕਰ ਲੋਕ ਜਲਦ ਕਰਵਾਉਣ ਆਪਣਾ ਟੀਕਾਕਰਨ
ਢਿੱਲਵਾਂ (1 ਮਈ 2022 ) ਕੋਰੋਨਾ ਦੀ ਸੰਭਾਵਿਤ ਆਉਣ ਵਾਲੀ ਚੌਥੀ ਲਹਿਰ ਤੋਂ ਬੱਚਣ ਲਈ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਵੱਲੋਂ ਸਮੂਹ ਲੋਕਾਂ ਨੂੰ ਆਪਣਾ ਮੁਕੰਮਲ ਟੀਕਾਕਰਨ ਜਲਦ ਕਰਵਾਉਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ `ਤੇ ਵੀ ਮਾਸਕ ਲਾਜ਼ਮੀ ਤੌਰ `ਤੇ ਪਾ ਕਿ ਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ `ਤੇ ਸਮੂਹ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕੀ ਉਹ ਆਪਣੇ ਖੇਤਰ ਦੇ ਲੋਕਾਂ ਅਤੇ ਬੱਚਿਆਂ ਨੂੰ ਟੀਕਾਕਰਨ ਜਲਦ ਕਰਵਾਉਣ ਲਈ ਪ੍ਰੇਰਿਤ ਕਰਨ। ਇਸ ਦੇ ਨਾਲ ਹੀ ਪਿੰਡਾਂ `ਚ ਟੀਕਾਕਰਨ ਕਿੱਥੇ `ਤੇ ਕਦੋਂ ਕੀਤਾ ਜਾਣਾ ਹੈ ਇਸ ਸੰਬੰਧੀ ਵੀ ਐਨਾਉਂਸਮੇਂਟ ਕਰਵਾ ਕਿ ਲੋਕਾਂ `ਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਉਨ੍ਹਾਂ ਇਹ ਵੀ ਦੱਸਇਆ ਕਿ ਰੋਜ਼ਾਨਾ ਢਿੱਲਵਾਂ ਅਧੀਨ ਆਉਂਦੇ ਸਮੂਹ ਸੈਂਟਰਾਂ `ਤੇ ਏ.ਐਨ.ਐਮਾਂ ਅਤੇ ਸੀ.ਐਚ.ਓ ਵੱਲੋੋਂ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕੋਵੀਡ ਟੀਕਾਕਰਨ ਦੀ ਪਹਿਲੀ ਡੋਜ਼ ਤੋਂ ਅਜੇ ਤੱਕ ਵਾਂਝੇ ਲੋਕਾਂ ਨੂੰ ਅਤੇ ਦੂਜੀ `ਤੇ ਤੀਜੀ ਡੋਜ਼ ਵਾਲੇ ਲੋਕਾਂ ਨੂੰ ਜਲਦ ਆਪਣਾ ਮੁਕੰਮਲ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।