ਮੋਰਿੰਡਾ 1 ਮਈ ( ਵਰਮਾ )
ਸਰਕਾਰੀ ਸਕੂਲ ਗਜ਼ਟਿਡ ਆਫੀਸਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐ ਸਿ ) ਗੁਰਦਾਸਪੁਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਨਮਾਨਿਤ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਅਤੇ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਹੀਰਾ ਨੇ ਇੱਥੇ ਦੱਸਿਆ ਕਿ ਸ੍ਰੀ ਮਦਨ ਸ਼ਰਮਾ ਨੇ ਸਿੱਖਿਆ ਵਿਭਾਗ ਵਿੱਚ ਕੰਮ ਕਰਦਿਆਂ ਜਿੱਥੇ ਆਪਣੇ ਜ਼ਿਲੇ ਦੇ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਵਿੱਚ ਸੁਧਾਰ ਲਿਆਂਦਾ ਹੈ , ਉੱਥੇ ਉਨ੍ਹਾਂ ਨੇ ਅਨੁਸ਼ਾਸਨ ਅਤੇ ਜ਼ਿਲ੍ਹੇ ਵਿੱਚ ਸਮਾਰਟ ਸਕੂਲ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਸ੍ਰੀ ਸ਼ਰਮਾ ਨੇ ਐੱਨ ਐੱਸ ਐੱਸ ਵਿੰਗ ਵਿੱਚ ਕੰਮ ਕਰਦਿਆ ਵਿਦਿਆਰਥੀਆਂ ਨੂੰ ਮਾਨਵਤਾ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਜਿਸ ਕਾਰਨ ਸ੍ਰੀ ਸ਼ਰਮਾ ਨੂੰ ਵਿਭਾਗ ਵੱਲੋਂ ਸਟੇਟ ਐਵਾਰਡ ਨਾਲ ਵੀ ਨਿਵਾਜਿਆ ਗਿਆ ।
ਸ੍ਰੀ ਮਦਨ ਲਾਲ ਸ਼ਰਮਾ ਦੀਆਂ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਕਾਰਨ ਅਤੇ ਇਨ੍ਹਾਂ ਵੱਲੋਂ ਵੋਕੇਸ਼ਨਲ ਕੇਡਰ ਦੇ ਮਾਣ ਸਨਮਾਨ ਨੂੰ ਉੱਚਾ ਕਰਨ ਵਿਚ ਨਿਭਾਏ ਰੋਲ ਸਦਕਾ ਐਸੋਸੀਏਸ਼ਨ ਵੱਲੋਂ ਤੀਰਥ ਸਿੰਘ ਭਟੋਆ ਪ੍ਰਧਾਨ ਦੀ ਅਗਵਾਈ ਵਿੱਚ ਸ੍ਰੀ ਸ਼ਰਮਾ ਨੂੰ ਅਤੇ ਉਨ੍ਹਾਂ ਦੀ ਧਰਮ ਪਤਨੀ ਸੇਵਾਮੁਕਤ ਪ੍ਰਿੰਸੀਪਲ ਇੰਦਰਾ ਰਾਣੀ ਨੂੰ ਯਾਦਗਾਰੀ ਚਿੰਨ੍ਹ ਤੇ ਲੋਈ ਭੇਟ ਕਰਕੇ ਸਨਮਾਨਤ ਕੀਤਾ ਗਿਆ ।
ਇਸ ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਬਿਨਾਂ ਸੇਵਾਮੁਕਤ ਪ੍ਰਿੰਸੀਪਲ ਜਗਤਾਰ ਸਿੰਘ ਮਾਨ , ਸ੍ਰੀ ਸੋਮ ਲਾਲ ਮੱਲ , ਸ੍ਰੀ ਰਵਿੰਦਰ ਸਿੰਘ , ਸ੍ਰੀ ਭਾਰਤ ਭੂਸ਼ਨ ਅਤੇ ਸ੍ਰੀ ਸੁਰਿੰਦਰ ਸਿੰਘ ਢੱਡਾ , ਬਲਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ , ਨਰਿੰਦਰ ਸ਼ਰਮਾ ਪ੍ਰਧਾਨ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਗੁਰਦਾਸਪੁਰ , ਲਖਵਿੰਦਰ ਸਿੰਘ ਪੜ੍ਹੋ ਪੰਜਾਬ ਤੋਂ , ਨੀਰਜ ਕੰਵਰ ਬਲਾਕ ਮੈਂਟਰ ਸਾਇੰਸ , ਲੈਕਚਰਾਰ ਸੁਭਾਸ਼ ਚੰਦਰ ਉੱਥੇ ਸ੍ਰੀਮਤੀ ਕੁਲਵੰਤ ਕੌਰ ਰਿਟਾਇਰਡ ਲੈਕਚਰਾਰ ਵੀ ਸ਼ਾਮਲ ਸਨ ।