ਕਾਂਗਰਸ ਸਰਕਾਰ ਦੀ ਹਾਰ ਤੋਂ ਬਾਅਦ ਹੀ ਪਾਰਟੀ ਦੇ ਆਪਸੀ ਮੱਤਭੇਦ ਸਾਹਮਣੇ ਦਿਖਦੇ ਰਹੇ ਹਨ। ਪਾਰਟੀ ਹਾਈ ਕਮਾਨ ਦੇ ਅਹੁਦੇ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਹਟਾ ਦਿੱਤਾ ਗਿਆ ਸੀ। ਜਿਸ ਕਰਕੇ ਸਿੱਧੂ ਪਿੱਛਲੇ ਕਾਫੀ ਸਮੇ ਤੋਂ ਪਾਰਟੀ ਤੋਂ ਅਲਗ ਚੱਲ ਰਹੇ ਸਨ। ਕਈ ਜਨਤਕ ਰੈਲੀਆਂ ‘ਚ ਪਾਰਟੀ ਮੈਂਬਰਾਂ ਦੇ ਇਹ ਆਪਸੀ ਮਤਭੇਦ ਨੂੰ ਦੇਖਿਆ ਗਿਆ ਸੀ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਪੂਰੀ ਤਰ੍ਹਾਂ ਪਾਰਟੀ ‘ਚੋ ਕਢਣ ਦੀ ਤਿਆਰੀ ਕਰ ਲਈ ਗਈ ਹੈ।
ਪੰਜਾਬ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪੰਜਾਬ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ ‘ਤੇ ਨਵਜੋਤ ਸਿੱਧੂ ਖਿਲਾਫ ਹਾਈਕਮਾਨ ਨੂੰ ਲਿਖੀ ਚਿੱਠੀ ਹੈ ਜਿਸ ‘ਚ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੇ ਲਾਏ ਇਲਜ਼ਾਮ ਗਏ ਹਨ। ਹਰੀਸ਼ ਚੌਧਰੀ ਨੇ ਚਿੱਠੀ ‘ਚ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ‘ਚੋ ਬਾਹਰ ਕੱਢਣ ਦੀ ਸਿਫਾਰਿਸ਼ ਕੀਤੀ ਹੈ।