ਨਵੀਂ ਦਿੱਲੀ/2 ਮਈ/ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋ ਗਏ ਹਨ। ਇਸ ਦੌਰੇ ਦੌਰਾਨ ਤਿੰਨਾਂ ਦੇਸ਼ਾਂ ਵਿੱਚ ਊਰਜਾ ਸੁਰੱਖਿਆ, ਆਰਥਿਕ ਸਬੰਧਾਂ, ਟਿਕਾਊ ਵਿਕਾਸ, ਜਲਵਾਯੂ ਅਤੇ ਹਰੀ ਊਰਜਾ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਗੱਲਬਾਤ ਦੌਰਾਨ ਯੂਕਰੇਨ ਦਾ ਮੁੱਦਾ ਵੀ ਚਰਚਾ ਲਈ ਆਵੇਗਾ।ਯੂਕਰੇਨ ਸੰਘਰਸ਼ ਦੇ ਜਵਾਬ ਵਿੱਚ ਕਵਾਤਰਾ ਨੇ ਕਿਹਾ ਕਿ ਇਸ ਮਾਮਲੇ ‘ਤੇ ਸਾਡਾ ਸਟੈਂਡ ਸਪੱਸ਼ਟ ਹੈ ਅਤੇ ਇਹ ਕਈ ਮੰਚਾਂ ‘ਤੇ ਪ੍ਰਗਟ ਕੀਤਾ ਗਿਆ ਹੈ ਕਿ ਯੁੱਧ ਖਤਮ ਹੋਣਾ ਚਾਹੀਦਾ ਹੈ। ਇਸ ਮਸਲੇ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।