ਡਾਕਟਰੀ ਵਿੱਚ ਮੈਰਿਟ ਤੇ ਦਾਖ਼ਲ ਮਿਲਣ ਤੇ ਖੱਤਰੀ ਸਭਾ ਨੇ ਮਧੁਰ ਚਾਟਲੇ ਨੂੰ ਕੀਤਾ ਸਨਮਾਨਿਤ।
ਬੱਚੇ ਦੀ ਤਰੱਕੀ ਤੇ ਮਾਤਾ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ- ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ
ਮੋਗਾ (6 ਮਈ) ਦਾਦਾ ਡਾਕਟਰ ਪ੍ਰਿਥਵੀ ਰਾਜ ਚਾਟਲੇ ਦਾ ਨਾਮ ਇਸ ਇਲਾਕੇ ਵਿੱਚ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ । ਉਨ੍ਹਾਂ ਦੇ ਨਾਲ ਆ ਕੇ ਉਨ੍ਹਾਂ ਦੇ ਪੁੱਤਰ ਡਾਕਟਰ ਵਿਕਰਮ ਚਾਟਲੇ ਨੇ ਡਾਕਟਰ ਪ੍ਰਿਥਵੀ ਰਾਜ ਚਾਟਲੇ ਦੇ ਨਾਮ ਨੂੰ ਚਾਰ ਚੰਦ ਲਗਾਏ ਹਨ । ਹੁਣ ਮੈਰਿਟ ਦੇ ਆਧਾਰ ਤੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਵਿਚ ਐਮ ਬੀ ਬੀ ਐੱਸ ਵਿੱਚ ਦਾਖਲਾ ਲੈ ਕੇ ਚਾਟਲੇ ਡਾਕਟਰਾਂ ਦੀ ਤ੍ਰਿਵੈਣੀ ਬਣਾਉਣ ਲਈ ਦਾਦਾ, ਪਿਤਾ ਤੋਂ ਬਾਅਦ ਡਾਕਟਰ ਪ੍ਰਿਥਵੀ ਰਾਜ ਚਾਟਲੇ ਦਾ ਪੋਤਰਾ ਮਧੁਰ ਚਾਟਲੇ ਵੀ ਡਾਕਟਰ ਬਨਣ ਚਲਿਆ ਹੈ । ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਨੇ ਖੱਤਰੀ ਭਵਨ ਵਿਖੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਵਿੱਚ ਮਧੁਰ ਚਾਟਲੇ ਨੂੰ ਖੱਤਰੀ ਸਭਾ ਵੱਲੋਂ ਸਨਮਾਨਿਤ ਕੀਤਾ ਖੱਤਰੀ ਸਭਾਵਾਂ ਨੇ ਇਸ ਮੌਕੇ ਮਧੁਰ ਚਾਟਲੇ ਦੇ ਦਾਦਾ ਦਾਦੀ ਡਾਕਟਰ ਪ੍ਰਿਥਵੀ ਰਾਜ ਚਾਟਲੇ ਅਤੇ ਸੰਯੋਗਿਤਾ ਚਾਟਲੇ ਤੋਂ ਇਲਾਵਾ ਮਧੁਰ ਚਾਟਲੇ ਦੇ ਮਾਤਾ ਪਿਤਾ ਡਾਕਟਰ ਵਿਕਰਮ ਚਾਟਲੇ ਅਤੇ ਮੀਤਾ ਚਾਟਲੇ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਇਸ ਸਮਾਗਮ ਦੀ ਮੁੱਖ ਮਹਿਮਾਨ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਅਪਣੇ ਸੰਬੋਧਨ ਵਿੱਚ ਚਾਟਲੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਪਣੇ ਬੱਚੇ ਦੀ ਤਰੱਕੀ ਤੇ ਮਾਤਾ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਹੈ। ਖੱਤਰੀ ਸਭਾ ਚੀਫ਼ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ ਅਤੇ ਮੈਡਮ ਇੰਦੂ ਪੁਰੀ ਨੇ ਕਿਹਾ ਕਿ ਮਧੁਰ ਚਾਟਲੇ ਨੇ ਆਪਣੇ ਦਾਦਾ ਦਾਦੀ ਅਤੇ ਮਾਤਾ ਪਿਤਾ ਤੋਂ ਮਿਹਨਤ ਅਤੇ ਲਗਨ ਦੇ ਸੰਸਕਾਰ ਪ੍ਰਾਪਤ ਕਰ ਕੇ ਅਪਣੇ ਕੈਰੀਅਰ ਦਾ ਇਹ ਉੱਚ ਮੁਕਾਮ ਪ੍ਰਾਪਤ ਕੀਤਾ ਹੈ । ਪ੍ਰਧਾਨ ਵਿਜੇ ਧੀਰ ਐਡਵੋਕੇਟ, ਪੂਜਾ ਥਾਪਰ ਅਤੇ ਗੌਰਵ ਕਪੂਰ ਨੇ ਇਸ ਮੌਕੇ ਕਿਹਾ ਕਿ ਯੁਵਾ ਖੱਤਰੀ ਮਧੁਰ ਚਾਟਲੇ ਨੇ ਮਾਨਵ ਸੇਵਾ ਦਾ ਡਾਕਟਰੀ ਪੇਸ਼ਾ ਅਪਨਾਉਣ ਲਈ ਡਾਕਟਰੀ ਦੀ ਪੜ੍ਹਾਈ ਵਿੱਚ ਦਾਖਲਾ ਪ੍ਰਾਪਤ ਕਰ ਕੇ ਸਮੂਚੀ ਖੱਤਰੀ ਬਿਰਾਦਰੀ ਦਾ ਨਾਮ ਰੌਸ਼ਨ ਕੀਤਾ ਹੈ । ਇਸ ਮੌਕੇ ਬੋਧਰਾਜ ਮਜੀਠੀਆ ਐਡਵੋਕੇਟ, ਇੰਦੂ ਪੁਰੀ, ਵਿਜੇ ਧੀਰ ਐਡਵੋਕੇਟ, ਪੂਜਾ ਥਾਪਰ, ਗੌਰਵ ਕਪੂਰ, ਰਮੇਸ਼ ਕੁੱਕੂ, ਸੁਸ਼ੀਲ ਸਿਆਲ, ਸਾਬਕਾ ਕਾਰਜਕਾਰੀ ਮੈਜਿਸਟ੍ਰੇਟ ਜਸਵੰਤ ਸਿੰਘ ਦਾਨੀ, ਸੋਨੀਆ ਢੰਡ, ਕੇਵਲ ਚੋਧਰੀ, ਹਰੀਸ਼ ਧੀਰ, ਸਾਬਕਾ ਪੁਲਿਸ ਇੰਸਪੈਕਟਰ ਐਸ ਕੇ ਚੋਪੜਾ ਤੋਂ ਇਲਾਵਾ ਵੱਡੀ ਗਿੱਣਤੀ ਵਿਚ ਖੱਤਰੀ ਸਭਾ ਮੈਂਬਰ ਹਾਜ਼ਰ ਸਨ।