ਵਿੱਛੜੇ ਪੱਤਰਕਾਰਾਂ ਦੀ ਯਾਦ ਵਿਚ ਸ਼ਹੀਦ ਅਤੇ ਪੀੜਤ ਵੈਲਫੇਅਰ ਟਰੱਸਟ ਨੇ ਕਰਵਾਇਆ ਸ਼ਰਧਾਂਜਲੀ ਸਮਾਗਮ, ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

0
100

  • Google+

ਵਿੱਛੜੇ ਪੱਤਰਕਾਰਾਂ ਦੇ ਪਰਿਵਾਰਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਪੱਤਰਕਾਰਾਂ ਨੂੰ ਸਹਾਇਤਾ ਵਜੋਂ 31-31 ਹਜ਼ਾਰ ਦੇ ਚੈੱਕ ਭੇਂਟ

ਐਸ ਏ ਐਸ ਨਗਰ, 16 ਮਈ,  ਬਿਓਰੋ :

ਸ਼ਹੀਦ ਅਤੇ ਪੀੜਤ ਪੱਤਰਕਾਰ ਵੈਲਫੇਅਰ ਟਰੱਸਟ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਆਡੀਟੋਰੀਅਮ ਵਿੱਚ ਵਿੱਛੜੇ ਪੱਤਰਕਾਰ ਸਾਥੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਰੂਰਤਮੰਦ ਪਰਿਵਾਰਾਂ ਨੂੰ 31-31 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਭੇਂਟ ਕੀਤੇ ਗਏ। ਟਰੱਸਟ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿਊਟੀ ਦੌਰਾਨ ਜਾਨਾਂ ਗਵਾਉਣ ਵਾਲੇ ਪੱਤਰਕਾਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਵਿੱਛੜੇ ਪੱਤਰਕਾਰਾਂ ਦੀਆਂ ਤਸਵੀਰਾਂ ਅਤੇ ਉਹਨਾਂ ਦੇ ਪੱਤਰਕਾਰੀ ਸਫ਼ਰ ਬਾਰੇ ਇੱਕ ਸਲਾਈਡ ਸ਼ੋਅ ਵੀ ਪੇਸ਼ ਕੀਤਾ ਗਿਆ, ਜਿਸ ਨੇ ਲੋਕਾਂ ਨੂੰ ਭਾਵਕ ਕਰ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਭਵਿੱਖ ਵਿੱਚ ਪੱਤਰਕਾਰ ਭਾਈਚਾਰੇ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਤਸਦੀਕ ਕਰਦਿਆਂ ਨਿਵੇਕਲਾ ਸਮਾਜਿਕ ਰਸਤਾ ਤਿਆਰ ਕਰੇਗਾ।
ਸਮਾਗਮ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਚੰਡੀਗੜ੍ਹ ਦੇ ਮੇਅਰ ਸਰਬਜੀਤ ਕੌਰ, ਸਾਬਕਾ ਡਾ ਦਲਜੀਤ ਚੀਮਾ ਅਤੇ ਡਾ ਰਾਜ ਕੁਮਾਰ ਵੇਰਕਾ ਉਚੇਰੇ ਤੌਰ ‘ਤੇ ਪਹੁੰਚੇ।
ਸ. ਸੰਧਵਾਂ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਪੱਤਰਕਾਰ ਭਾਈਚਾਰੇ ਪ੍ਰਤੀ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀ ਭਲਾਈ ਲਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਸਪੀਕਰ ਨੇ ਪੱਤਰਕਾਰਾਂ ਦੀ ਭਲਾਈ ਲਈ ਟਰੱਸਟ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਟਰੱਸਟ ਨੇ ਇਹ ਉਪਰਾਲਾ ਕਰਕੇ ਨਿਵੇਕਲੀ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਮੀਡੀਆ ਦਾ ਬਹੁਤ ਵੱਡਾ ਮਹੱਤਵ ਹੈ ਅਤੇ ਸਮਾਜ ਵਿਚ ਬਦਲਾਅ ਲਿਆਉਣ ਲਈ ਪੱਤਰਕਾਰ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਸ੍ਰੀ ਧਾਲੀਵਾਲ ਨੇ ਵੀ ਪੀੜਤ ਪੱਤਰਕਾਰਾਂ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੁਲਪਤੀ ਸਤਨਾਮ ਸਿੰਘ ਸੰਧੂ ਨੇ ਪੱਤਰਕਾਰ ਭਾਈਚਾਰੇ ਲਈ ਵਿਸ਼ੇਸ਼ ਨੀਤੀ ਬਣਾਉਣ ਉਪਰ ਜੋਰ ਦਿੰਦਿਆ ਹਰੇਕ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।

ਸਾਬਕਾ ਮੰਤਰੀ ਡਾ ਦਲਜੀਤ ਚੀਮਾ ਅਤੇ ਡਾ ਰਾਜ ਕੁਮਾਰ ਵੇਰਕਾ ਨੇ ਪੱਤਰਕਾਰ ਭਾਈਚਾਰੇ ਦੀ ਵੈਲਫੇਅਰ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਲੋੜ ਉਪਰ ਜੋਰ ਦਿੱਤਾ।
ਟਰੱਸਟ ਦੇ ਪ੍ਰਧਾਨ ਅਰਸ਼ਦੀਪ ਸਮਰ ਜਨਰਲ ਸਕੱਤਰ ਰਿਤੇਸ਼ ਮਹਿੰਦਰਾ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਪੱਤਰਕਾਰਾਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਇਸ ਮੌਕੇ ਦਾ ਸਮਰ ਨਿਊਜ਼ ਦੇ ਡਾਇਰੈਕਟਰ ਪਾਇਲ ਮਹਿੰਦਰਾ ਨੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਉਪਰ ਚਾਣਨਾ ਪਾਇਆ।

ਸਮਾਗਮ ਵਿਚ ਮੌਜੂਦ ਸਾਹਨੇਵਾਲ ਦੇ ਵਿਧਾਇਕ ਹਰਦੀਪ ਮੁੰਡੀਆ ਨੇ ਪੱਤਰਕਾਰਾਂ ਦੀ ਭਲਾਈ ਲਈ 51, 000 ਦੇਣ ਦਾ ਐਲਾਨ ਕੀਤਾ।

ਸਮਾਗਮ ਵਿਚ ਵਿਧਾਇਕ ਕੁਲਵੰਤ ਸਿੱਧੂ, ਦਾ ਸਮਰ ਨਿਊਜ਼ ਦੇ ਅਡੀਟਰ ਤਪਿਨ ਮਲਹੋਤਰਾ, ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਤੇ ਸਾਬਕਾ ਪ੍ਰਧਾਨ ਨਲਿਨ ਅਚਾਰੀਆ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਰਵਿੰਦਰ ਅਰੋੜਾ, ਮੋਹਿਤ ਖੰਨਾ, ਦਲਜੀਤ ਵਿੱਕੀ, ਦਿਲਬਾਗ ਦਾਨਿਸ਼ ਆਦਿ ਵੀ ਮੌਜੂਦ ਸਨ।

LEAVE A REPLY