ਪੰਜਾਬ ਸਰਕਾਰ ਮਿਆਰੀ ਸਿੱਖਿਆ ਲਈ ਵਚਨਬੱਧ: ਡਾ. ਰਵਜੋਤ ਸਿੰਘ
ਦਾਨੀ ਸੱਜਣਾਂ ਦਾ ਸਕੂਲਾਂ ਦੀ ਬਿਹਤਰੀ ਲਈ ਸਹਿਯੋਗ ਸ਼ਲਾਘਾਯੋਗ: ਇੰਜੀ. ਸੰਜੀਵ ਗੌਤਮ
ਬੁੱਲ੍ਹੋਵਾਲ, 24 ਜੂਨ: ਰਮਨ
ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵੱਲੋਂ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹਲਕਾ ਵਿਧਾਇਕ ਡਾ. ਰਵਜੋਤ ਸਿੰਘ ਨੇ ਦਾਨੀ ਸੱਜਣ ਐੱਨਆਰਆਈ ਸ. ਜਸਜੀਤ ਸਿੰਘ ਬਾਜਵਾ ਕਨੈਡਾ ਵਲੋਂ ਸਕੂਲ ਦੋ ਕਮਰਿਆਂ ਦੀ ਰਿਪੇਅਰ ਅਤੇ ਬਰਾਂਡੇ ਦੀ ਮੁੜ ਉਸਾਰੀ ਕਰਵਾਉਣ ਤੇ ਸਨਮਾਨ ਚਿੰਨ੍ਹ ਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਰਵਜੋਤ ਸਿੰਘ ਨੇ ਸਮਾਗਮ ਚ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਬੰਧਾਂ ਨੂੰ ਆਧੁਨਿਕ ਲੀਹਾਂ ਤੇ ਵਿਕਸਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਕੂਲ ਅਧਿਆਪਕ ਜਸਵਿੰਦਰ ਪਾਲ ਵਲੋਂ ਸਕੂਲ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਰਪਿਤ ਅਧਿਆਪਕ ਦੇਸ਼ ਦਾ ਸਰਮਾਇਆ ਹਨ। ਉਨ੍ਹਾਂ ਦਾਨੀ ਸੱਜਣ ਜਸਜੀਤ ਸਿੰਘ ਬਾਜਵਾ ਕਨੇਡਾ ਵੱਲੋਂ ਸਕੂਲ ਦੀ ਬਿਲਡਿੰਗ ਲਈ ਕੀਤੇ ਗਏ ਉਪਰਾਲੇ ਦੀ ਸਿਫ਼ਤ ਤੇ ਪ੍ਰਸੰਸਾ ਕੀਤੀ। ਇਸ ਦੌਰਾਨ ਸਕੂਲ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਪੌਦਾ ਲਗਾਇਆ ਗਿਆ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਇੰਜ਼ੀ. ਸੰਜੀਵ ਗੌਤਮ ਨੇ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਦਾ ਸਨਮਾਨ ਸਮਾਗਮ ਤੇ ਪਹੁੰਚਣ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਐੱਨਆਰਆਈ ਦੇ ਸਹਿਯੋਗ ਸਦਕਾ ਸਕੂਲ ਵਧੀਆ ਬਣ ਗਏ । ਉਨ੍ਹਾਂ ਦਾਨੀ ਸੱਜਣ ਦਾ ਸਕੂਲ ਦੀ ਬਿਲਡਿੰਗ ਲਈ ਕੀਤੇ ਗਏ ਉਪਰਾਲੇ ਲਈ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਸਕੂਲ ਅਧਿਆਪਕ ਜਸਵਿੰਦਰ ਪਾਲ ਵਲੋਂ ਸਕੂਲ ਦੀ ਬਿਹਤਰੀ ਅਤੇ ਦਾਖ਼ਲਾ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਐੱਨਆਰਆਈ ਜਸਜੀਤ ਸਿੰਘ ਬਾਜਵਾ ਕਨੇਡਾ ਵਲੋਂ ਸਕੂਲ ਨੂੰ ਇੱਕ ਲੱਖ ਇੱਕ ਹਜ਼ਾਰ ਦੀ ਰਾਸ਼ੀ ਸਕੂਲ ਦੀ ਬੇਹਤਰੀ ਲਈ ਦਾਨ ਕੀਤੀ । ਇਸ ਦੌਰਾਨ ਸਨਮਾਨ ਸਮਾਰੋਹ ਸਮਾਗਮ ਵਿੱਚ ਪਹੁੰਚਣ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਪਹੁੰਚੀਆਂ ਸਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਡਿਪਟੀ ਡੀਈਓ ਸੁਖਵਿੰਦਰ ਸਿੰਘ, ਬੀਪੀਈਓ ਅਮਰਿੰਦਰ ਸਿੰਘ ਢਿੱਲੋਂ , ਪ੍ਰਿੰਸੀਪਲ ਅਮਨਦੀਪ ਸ਼ਰਮਾ , ਬੀਐੱਮਟੀ ਅਸ਼ੋਕ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸਟੇਟ ਐਵਾਰਡੀ ਅਧਿਆਪਕ ਗੁਰਮੇਲ ਸਿੰਘ ਸੰਧਰ, ਸਮਾਰਟ ਸਕੂਲ ਦੇ ਜਿਲ੍ਹਾ ਕੋਆਰਡੀਨੇਟਰ ਸ਼ਤੀਸ ਕੁਮਾਰ ਸ਼ਰਮਾ ਗੁਰਵਿੰਦਰ ਸਿੰਘ ਪਾਬਲਾ, ਸਟੇਟ ਐਵਾਰਡੀ ਅਧਿਆਪਕਾ ਪਰਮਜੀਤ ਕੌਰ, ਮੀਨਾ ਕੁਮਾਰੀ, ਬੀਐੱਨਓ ਸਰੂਪ ਲਾਲ, ਸੀਐੱਚਟੀ ਹਰਮੇਸ਼ ਲਾਲ , ਮਨਦੀਪ ਸਿੰਘ ਮੋਨੂੰ, ਸਰਪੰਚ ਜੀਤ ਸਿੰਘ, ਲੰਬਰਦਾਰ ਰਜਵੰਤ ਸਿੰਘ ਪੰਚ , ਸ਼ਰਨਾਗਰ ਸਿੰਘ, ਬਹਾਦਰ ਸਿੰਘ, ਜਰਨੈਲ ਸਿੰਘ, ਮਹਿੰਗਾ ਸਿੰਘ, ਅਧਿਆਪਕਾ ਸ਼ਕੁੰਤਲਾ , ਉਂਕਾਰ ਸਿੰਘ ਸੂਸ, ਚੇਅਰਪਰਸਨ ਸੁਪਨਦੀਪ ਕੌਰ, ਬੇਬੀ , ਪਰਮਜੀਤ ਕੌਰ, ਪੰਚ ਰਵਿੰਦਰਪਾਲ ਸਿੰਘ ਸੂਚ, ਹਨੀ, ਅਵਤਾਰ ਸਿੰਘ , ਸੀਐੱਚਟੀ ਹਰਮੇਸ਼ ਲਾਲ, ਸੀਐੱਚਟੀ ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ, ਸਕੂਲ ਕਮੇਟੀ ਮੈਂਬਰ ਅਤੇ ਪਤਵੰਤੇ ਮੈਂਬਰ ਹਾਜ਼ਰ ਸਨ।