ਐਮਰਜੈਂਸੀ ਲਗਾ ਕੇ ਕਾਂਗਰਸ ਨੇ ਸੱਚ ਦਾ ਘੁੱਟਿਆ ਸੀ ਗਲਾ ਅਤੇ ਕੀਤਾ ਸੀ  ਲੋਕਤੰਤਰ ਦਾ ਘਾਣ: ਰਣਜੀਤ ਖੋਜੇਵਾਲ, ਅਗਰਵਾਲ, ਯੱਗ ਦੱਤ

0
93

  • Google+

ਕਪੂਰਥਲਾ/
 ਭਾਰਤ ਵਿੱਚ ਐਮਰਜੈਂਸੀ 25 ਜੂਨ 1975 ਨੂੰ ਲਗਾਈ ਗਈ ਸੀ।25 ਜੂਨ ਦਾ ਦਿਨ ਭਾਰਤ ਦੇ ਲੋਕਤੰਤਰ ਦਾ ਕਾਲਾ ਦਿਨ ਮੰਨਿਆ ਜਾਂਦਾ ਹੈ।ਨਾਗਰਿਕ ਅਧਿਕਾਰਾਂ ਨੂੰ ਖੋਹ ਲਿਆ ਗਿਆ।ਵਿਰੋਧੀ ਜੇਲ ਵਿਚ ਸਨ।ਹਰ ਪਾਸੇ ਪੁਲਿਸ ਦਾ ਰਾਜ ਸੀ।ਡਰ ਦੇ ਸਾਏ ਹੇਠ ਕੰਮ ਚੱਲ ਰਿਹਾ ਸੀ।ਪ੍ਰੈਸ ਨੂੰ ਸਖਤੀ ਨਾਲ ਕੰਟਰੋਲ ਕੀਤਾ ਗਿਆ ਸੀ,ਸਭ ਕੁਝ ਸਕਰੀਨਿੰਗ ਤੋਂ ਬਾਅਦ ਹੀ ਛਾਪਿਆ ਜਾਂਦਾ ਸੀ।ਫਿਲਮਾਂ ਦੇ ਪ੍ਰਿੰਟ ਜ਼ਬਤ ਕੀਤੇ ਗਏ ਸਨ ਅਤੇ ਹੋਰ ਬਹੁਤ ਕੁਝ। ਇੰਦਰਾ ਗਾਂਧੀ ਦੀ ਸਰਕਾਰ ਦੀ ਸਿਫਾਰਿਸ਼ ਤੇ ਦੇਸ਼ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ।
ਖੈਰ, 25 ਦਾ ਦਿਨ ਅੱਜ ਵੀ ਹਰ ਸਾਲ ਆਉਂਦਾ ਹੈ ਤੇ ਹਰ ਵਾਰ ਲੋਕ ਉਸ ਦਿਨ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ ਆਜ਼ਾਦੀ ਇਕ ਵਾਰ ਫਿਰ ਖੋਹੀ ਗਈ ਸੀ।ਅੱਜ ਐਮਰਜੈਂਸੀ ਲਾਗੂ ਹੋਣ ਦੀ 47ਵੀਂ ਵਰ੍ਹੇਗੰਢ ਹੈ।ਇਸ ਲਈ ਭਾਜਪਾ ਆਗੂ ਕਾਂਗਰਸ ਨੂੰ ਉਸ ਦੇ ਪੁਰਾਣੇ ਕਾਰਨਾਮਿਆਂ ਦੀ ਯਾਦ ਦਿਵਾ ਰਹੇ ਹਨ।ਇਸ ਦੌਰਾਨ ਭਾਜਪਾ ਆਗੂ ਸ਼ਹਾਦਤ ਨੂੰ ਵੀ ਯਾਦ ਕਰ ਰਹੇ ਹਨ।ਸ਼ਨੀਵਾਰ ਨੂੰ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਐਰੀ,ਭਾਜਪਾ ਐੱਸਸੀ ਮੋਰਚਾ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬਲੇਰ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਭਾਜਪਾ ਐਨ.ਜੀ.ਓ ਸੈੱਲ ਦੇ ਸੀਨੀਅਰ ਆਗੂ ਰਾਜੇਸ਼ ਮੰਨਣ ਨੇ ਐਮਰਜੈਂਸੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ 1975 ਵਿਚ ਅੱਜ ਹੀ ਦੇ ਦਿਨ ਕਾਂਗਰਸ ਨੇ ਸੱਤਾ ਮੋਹ ਵਿੱਚ ਰਾਤੋ-ਰਾਤ ਹਰ ਭਾਰਤੀ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ ਐਮਰਜੈਂਸੀ ਲਗਾ ਕੇ ਬੇਰਹਿਮੀ ਨਾਲ ਵਿਦੇਸ਼ੀ ਹਕੂਮਤ ਨੂੰ ਪਿੱਛੇ ਛੱਡ ਦਿੱਤਾ।
ਉਪਰੋਕਤ ਆਗੂ ਨੇ ਕਿਹਾ ਕਿ ਇਸ ਤਾਨਾਸ਼ਾਹੀ ਮਾਨਸਿਕਤਾ ਵਿਰੁੱਧ ਜਮਹੂਰੀਅਤ ਦੀ ਬਹਾਲੀ ਲਈ ਮਹਾਯੱਗ ਵਿਚ ਆਪਣਾ ਸਭ ਕੁਝ ਦੇਣ ਵਾਲੇ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਹਾਂ।ਖੋਜੇਵਾਲ ਨੇ ਕਿਹਾ ਕਿ ਅੱਜ ਦੇ ਦਿਨ 1975 ਵਿੱਚ ਪਰਿਵਾਰਵਾਦੀ ਜਥੇਬੰਦੀ ਕਾਂਗਰਸ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਭਾਰਤ ਦੇ ਸ਼ਾਨਦਾਰ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਝੀ ਕੋਸ਼ਿਸ਼ ਕੀਤੀ ਸੀ।ਖੋਜੇਵਾਲ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ 25 ਜੂਨ 1975 ਵਿੱਚ ਦੇਸ਼ ਦੀ ਮਜੂਦਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਦੀ ਆਵਾਜ਼ ਅੱਜ ਵੀ ਗੂੰਜ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 1975 ਵਿੱਚ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕੀਤਾ ਸੀ। ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਕਾਰਨ ਦੇਸ਼ ਦੀ ਆਮ ਜਨਤਾ ਨੂੰ ਤਸੀਹੇ ਦਿੱਤੇ ਗਏ। ਵਿਚਾਰਾਂ ਦੇ ਪ੍ਰਗਟਾਵੇ ‘ਤੇ ਪਾਬੰਦੀ ਲਗਾ ਦਿੱਤੀ ਗਈ।ਵਿਰੋਧੀ ਪਾਰਟੀਆਂ ਦੇ ਨੇਤਾਵਾਂ ਸਮੇਤ ਸੰਘ ਪਰਿਵਾਰ ਦੇ ਮੈਂਬਰਾਂ ਨੂੰ ਮੀਸਾ ਅਤੇ ਡੀਆਈਆਰ ਤਹਿਤ ਕੈਦ ਕੀਤਾ ਗਿਆ।ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮੋਰਾਰਜੀ ਦੇਸਾਈ ਸਮੇਤ ਲੱਖਾਂ ਨੂੰ ਬੰਦ ਕਰ ਦਿੱਤਾ ਗਿਆ।\
ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਅੱਜ ਫਿਰ ਕਾਂਗਰਸ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ‘ਤੇ ਹਮਲਾ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ।ਇਹ ਸਭ ਕੁਝ ਸਿਰਫ ਸੱਤਾ ਦੇ ਲਾਲਚ ‘ਚ ਕੀਤਾ ਗਿਆ ਹੈ।ਯੱਗ ਦੱਤ ਐਰੀ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਭਾਰਤੀ ਲੋਕਤੰਤਰ ਦਾ ਗਲਾ ਘੁੱਟਣ ਦਾ ਕੰਮ ਕੀਤਾ ਸੀ।ਉਨ੍ਹਾਂ ਕਿਹਾ ਕਿ 1971 ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਇੰਦਰਾ ਗਾਂਧੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਮਿਸ਼ਨਰੀ ਨੂੰ ਚੋਣਾਂ ਜਿੱਤਣ ਲਈ ਵਰਤਿਆ ਸੀ,ਹੱਦ ਤੋਂ ਬਾਹਰ ਜਾ ਕੇ ਚੋਣਾਂ ਵਿੱਚ ਖਰਚ ਕੀਤੇ ਗਏ ਆਪਣੇ ਓ.ਐਸ.ਡੀ ਨੂੰ ਚੋਣ ਏਜੰਟ ਬਣਾ ਲਿਆ ਸੀ।ਉਸ ਸਮੇਂ ਮਾਣਯੋਗ ਇਲਾਹਾਬਾਦ ਹਾਈਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ ਨਾ ਸਿਰਫ ਇੰਦਰਾ ਗਾਂਧੀ ਦੀ ਮੈਂਬਰਸ਼ਿਪ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ,ਸਗੋਂ ਛੇ ਸਾਲਾਂ ਲਈ ਚੋਣਾਂ ਲੜਨ ਤੇ ਰੋਕ ਵੀ ਲਗਾ ਦਿੱਤੀ ਸੀ।ਅਦਾਲਤ ਦੇ ਇਸ ਫੈਸਲੇ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ।ਫਿਰ ਇੰਦਰਾ ਗਾਂਧੀ ਨੇ ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੂੰ ਸਿਫਾਰਿਸ਼ ਕਰਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ।ਇਹ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਸੀ।
Attachments area

LEAVE A REPLY