ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਫ਼ਰਮਾਨ, ਪਰੇਸ਼ਾਨ ਹੋਏ ਵਿਦਿਆਰਥੀ ਤੇ ਮਾਪੇ

0
102

ਸਿੱਖਿਆ ਵਿਭਾਗ ਨੇ ਜਾਰੀ  ਕੀਤਾ ਨਵਾਂ ਫ਼ਰਮਾਨ, ਵਿਦਿਆਰਥੀ ਤੇ ਮਾਪੇ ਹੋਏ ਪਰੇਸ਼ਾਨ 

 

– ਸਿੱਖਿਆ ਵਿਭਾਗ ਵਲੋਂ ਨਵੀਂਆਂ ਕਲਾਸਾਂ ਨਾ ਲਗਾਉਣ ਅਤੇ ਦਾਖਿਲ ਬੱਚਿਆਂ ਨੂੰ 3 ਕਿਲੋਮੀਟਰ ਦੇ ਦਾਇਰੇ ਵਿਚ ਸ਼ਿਫਟ ਕਰਨ ਦੇ ਜਾਰੀ ਕੀਤੇ ਹੁਕਮ

 

ਸਿੱਖਿਆ ਫੋਕਸ, ਚੰਡੀਗੜ੍ਹ। ਕਾਂਗਰਸ ਸਰਕਾਰ ਸਮੇਂ ਸਿੱਖਿਆ ਵਿਭਾਗ ਵਲੋਂ ਸੂਬੇ ਚ 229 ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਸੀ। ਅਪਗ੍ਰੇਡ ਹੋਏ ਸੂਬੇ ਦੇ 229 ਸਰਕਾਰੀ ਸਕੂਲਾਂ ਵਿਚ ਇਸ ਸਾਲ 9ਵੀਂ ਅਤੇ11ਵੀਂ ਦੀਆਂ ਕਲਾਸਾਂ ਨਹੀਂ ਲੱਗਣਗੀਆਂ। ਦਸੰਬਰ 2021 ਵਿਚ 46 ਸਕੂਲਾਂ ਨੂੰ ਮਿਡਲ, 100 ਨੂੰ ਹਾਈ ਅਤੇ 83 ਨੂੰ ਸੀਨੀਅਰ ਸੈਕੰਡਰੀ ਸਕੂਲ ਦੇ ਰੂਪ ਵਿਚ ਅਪਗ੍ਰੇਡ ਕੀਤਾ ਗਿਆ ਸੀ। ਇਥੇ ਧਿਆਨਯੋਗ ਗੱਲ ਇਹ ਸਕੂਲ 2022-23 ਸੈਸ਼ਨ ਲਈ 1 ਅਪ੍ਰੈਲ 2022 ਵਿਚ ਦਾਖਲੇ ਕਰਕੇ 4 ਮਹੀਨੇ ਦੀ ਪੜ੍ਹਾਈ ਵੀ ਕਰਵਾ ਚੁੱਕੇ ਹਨ।

ਹੁਣ 9ਵੀਂ ਅਤੇ 11ਵੀਂ ਦੀ ਬੋਰਡ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 31 ਜੁਲਾਈ ਤੋਂ ਠੀਕ ਪਹਿਲਾਂ ਸਿੱਖਿਆ ਵਿਭਾਗ ਵਲੋਂ ਨਵੀਂਆਂ ਕਲਾਸਾਂ ਫਿਲਹਾਲ ਨਾ ਲਗਾਉਣ ਅਤੇ ਭਰਤੀ ਹੋ ਚੁੱਕੇ ਬੱਚਿਆਂ ਨੂੰ 3 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਸਕੂਲਾਂ ਵਿਚ ਸ਼ਿਫਟ ਕਰਨ ਦੇ ਹੁਕਮਾਂ ਨਾਲ ਵਿਦਿਆਰਥੀਆਂ ਤੇ ਮਾਪੇ ਪ੍ਰੇਸ਼ਾਨੀ ਵਿਚ ਆ ਗਏ ਹਨ।

ਰਿਪੋਰਟਾਂ ਮੁਤਾਬਕ ਵਿਭਾਗ ਦੇ ਫ਼ੈਸਲੇ ਨਾਲ ਹਜ਼ਾਰਾਂ ਬੱਚਿਆਂ ਨੂੰ ਆਪਣੀ ਪੜ੍ਹਾਈ ਪ੍ਰਭਾਵਤ ਹੋਣ ਦਾ ਡਰ ਸਤਾਉਣ ਲੱਗਾ ਹੈ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗਦ ਹੈ ਕਿ ਫਿਲਹਾਲ ਵਿਭਾਗ ਵਲੋਂ ਇਸ ਬਾਬਤ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਗਏ ਹਨ।

 

ਕਿਸ ਜ਼ਿਲ੍ਹੇ ਵਿਚ ਕਿੰਨੇ ਸਕੂਲ ਅਪਗ੍ਰੇ਼ਡ

ਸੰਗਰੂਰ 24, ਐੱਸ.ਏ. ਐੱਸ. ਨਗਰ 21, ਬਠਿੰਡਾ 20, ਫਾਜ਼ਿਲਕਾ 20 ,ਲੁਧਿਆਣਾ 19, ਪਟਿਆਲਾ 18, ਤਰਨਤਾਰਨ 16, ਜਲੰਧਰ 14, ਅੰਮ੍ਰਿਤਸਰ 12, ਸ੍ਰੀ ਮੁਕਤਸਰਸਾਹਿਬ 12, ਫਿਰੋਜ਼ਪੁਰ 11, ਗੁਰਦਾਸਪੁਰ 6, ਕਪੂਰਥਲਾ 6, ਫਰੀਦਕੋਟ 5, ਹੁਸ਼ਿਆਰਪੁਰ 5, ਫਤਿਹਗੜ੍ਹ ਸਾਹਿਬ 5, ਨਵਾਂਸ਼ਹਿਰ 5, ਪਠਾਨਕੋਟ 5, ਮਾਨਸਾ 3, ਮਾਲੇਰਕੋਟਲਾ 2 ਅਤੇ ਮੋਗਾ ਵਿਚ 1 ਸਕੂਲ ਅਪਗ੍ਰੇਡ ਕੀਤਾ ਜਾ ਰਿਹਾ ਹੈ।

LEAVE A REPLY