75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਹੋਏ ਸੰਪੰਨ in
ਜਲੰਧਰ (ਰਾਜੀਵ ਭਾਸਕਰ):- 75 ਵੇ ਅਜ਼ਾਦੀ ਦਿਵਸ ਨੂੰ ਸਮਰਪਤ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਧਾਵਾ ਮਸੰਦਾ ਵਿੱਖੇ ਕਰਵਾਏ ਗਏ। ਇਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਨੇ ਹਿੱਸਾ ਲਿਆ। ਇਸ ਵਿੱਚ ਅਜ਼ਾਦੀ ਨੂੰ ਸਮਰਪਤ ਲੇਖ ਮੁਕਾਬਲੇ, ਭਾਸ਼ਣ ਮੁਕਾਬਲੇ , ਸਕਿਟ ਮੁਕਾਬਲੇ, ਕੋਰਿਓਗ੍ਰਾਫਰ ਮੁਕਾਬਲੇ ਆਦਿ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਕਰਤਾਰਪੁਰ ਦੇ ਵਿਧਾਇਕ ਸਰਦਾਰ ਬਲਕਾਰ ਸਿੰਘ ਜੀ ਦੀ ਧਰਮ ਪਤਨੀ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਦਾਰ ਗੁਰਚਰਣ ਸਿੰਘ ਮੁਲਤਾਨੀ ਮੌਜੂਦ ਸਨ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਦੇ ਨਾਲ ਜਿਹੜੇ ਅਧਿਆਪਕਾ ਨੇ ਵਧੀਆ ਢੰਗ ਨਾਲ ਆਪਣੀ ਡਿਊਟੀ ਨਿਭਾਈ ਉਹਨਾਂ ਨੂੰ ਵੀ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਬੀ.ਪੀ.ਈ.ਓ ਸ੍ਰੀ ਬਾਲ ਕ੍ਰਿਸ਼ਨ ਜਲੰਧਰ ਵੈਸਟ 2, ਬੀ ਕੇ ਮਹਿਮੀ ਬੀ. ਪੀ.ਈ.ਓ ਕਰਤਾਰਪੁਰ, ਸ੍ਰੀ ਮਹਿੰਦਰ ਪਾਲ ਸਰਪੰਚ, ਵੀਰ ਚੰਦ ਸੁਰੀਲਾ, ਸੁਰਿੰਦਰ ਪਾਲ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜਰ ਸਨ।