ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਐਮ.ਐਸ. ਡਾ. ਰਾਜੀਵ ਸ਼ਰਮਾ ਨਾਲ ਆਮ ਆਦਮੀ ਕਲੀਨਿਕ ਕਬੀਰ ਵਿਹਾਰ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਆਮ ਆਦਮੀ ਕਲੀਨਿਕ ਅਲਾਵਲਪੁਰ ‘ਚ ਸਿਹਤ ਸੇਵਾਵਾਂ ਦਾ ਲਿਆ ਗਿਆ ਜਾਇਜਾ
ਆਮ ਆਦਮੀ ਕਲੀਨਿਕਾਂ ਵਿੱਚ ਇਕ ਹਫਤੇ ‘ਚ 26 ਲੈਬ ਟੈਸਟ ਹੋਏ: ਡਾ. ਰਮਨ ਸ਼ਰਮਾ
ਜਲੰਧਰ (20-08-2022) ਸੈਕ੍ਰੇਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਸਰਕਾਰ ਸ੍ਰੀ ਅਜੋਯ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਵੱਲੋਂ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨਾਲ ਆਮ ਆਦਮੀ ਕਲੀਨਿਕ ਕਬੀਰ ਵਿਹਾਰ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਵੱਲੋਂ ਆਮ ਆਦਮੀ ਕਲੀਨਿਕ ਅਲਾਵਲਪੁਰ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ। । ਸਿਵਲ ਸਰਜਨ ਡਾ. ਰਮਨ ਸ਼ਰਮਾ ਜਦੋਂ ਆਮ ਆਦਮੀ ਕਲੀਨਿਕ ਕਬੀਰ ਵਿਹਾਰ ‘ਚ ਪਹੁੰਚੇ ਤਾਂ ਕਲੀਨਿਕ ਵਿੱਚ 70 ਦੇ ਕਰੀਬ ਮਰੀਜਾਂ ਦੀ ਓ.ਪੀ.ਡੀ. ਸਿਹਤ ਟੀਮਾਂ ਵੱਲੋਂ ਕੀਤੀ ਜਾ ਚੁੱਕੀ ਸੀ। ਇਸ ਦੌਰਾਨ ਸਿਵਲ ਸਰਜਨ ਵੱਲੋਂ ਮੌਕੇ ‘ਤੇ ਮੌਜੂਦ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਦਿੱਤੀਆਂ ਜਾ ਰਹੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲਈ ਗਈ। ਆਮ ਆਦਮੀ ਕਲੀਨਿਕ ਕਬੀਰ ਵਿਹਾਰ ਵਿਖੇ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਹਤ ਸਟਾਫ਼ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਜਲੰਧਰ ਵਿਖੇ ਆਮ ਆਦਮੀ ਕਲੀਨਿਕਾਂ ਵਿੱਚ ਇਕ ਹਫਤੇ ਦਰਮਿਆਨ ਕੁੱਲ 1393 ਓ.ਪੀ.ਡੀ. ਅਤੇ 26 ਲੈਬ ਟੈਸਟ ਕੀਤੇ ਗਏ ਹਨ। ਕੁੱਲ ਜਿਨ੍ਹਾਂ ਵਿੱਚੋਂ ਆਮ ਆਦਮੀ ਕਲੀਨਿਕ ਰਾਜਨ ਕਲੌਨੀ ਵਿਖੇ 224 ਓ.ਪੀ.ਡੀ. ਅਤੇ 13 ਲੈਬ ਟੈਸਟ, ਆਮ ਆਦਮੀ ਕਲੀਨਿਕ ਕਬੀਰ ਵਿਹਾਰ ਵਿੱਚ 344 ਓ.ਪੀ.ਡੀ. ਅਤੇ 9 ਲੈਬ ਟੈਸਟ, ਆਮ ਆਦਮੀ ਕਲੀਨਿਕ ਅਲਾਵਲਪੁਰ ਵਿੱਚ 281 ਓ.ਪੀ.ਡੀ. ਅਤੇ 3 ਲੈਬ ਟੈਸਟ, ਆਮ ਆਦਮੀ ਕਲੀਨਿਕ ਫਰਵਾਲਾ ਵਿੱਚ 222 ਓ.ਪੀ.ਡੀ., ਆਮ ਆਦਮੀ ਕਲੀਨਿਕ ਪਾਸਲਾ ਵਿੱਚ 165 ਓ.ਪੀ.ਡੀ. ਅਤੇ ਆਮ ਆਦਮੀ ਕਲੀਨਿਕ ਰਸੂਲਪੁਰ ਵਿੱਚ 157 ਓ.ਪੀ.ਡੀ. ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਆਮ ਆਦਮੀ ਕਲੀਨਿਕ ਕਬੀਰ ਵਿਹਾਰ ਵਿੱਚ ਕੁੱਲ 82 ਲੋਕਾਂ ਦੀ ਓ.ਪੀ.ਡੀ ਅਤੇ ਆਮ ਆਦਮੀ ਕਲੀਨਿਕ ਅਲਾਵਲਪੂਰ ਵਿੱਚ ਕੁੱਲ 64 ਓ.ਪੀ.ਡੀ. ਹੋਏ। ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੈਬ ਟੈਸਟਾਂ ਲਈ ਕ੍ਰਸਨਾ ਡਾਇਗਨੋਸਟਿਕ ਸੈਂਟਰ ਸਿਵਲ ਹਸਪਤਾਲ ਜਲੰਧਰ ਨਾਲ ਕਰਾਰ ਕੀਤਾ ਗਿਆ ਹੈ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਕਲੀਨਿਕਾਂ ਦੇ ਖੁੱਲਣ ਨਾਲ ਆਸਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਸਿਹਤ ਸੁਵਿਧਾ ਮਿਲਣ ਵਿੱਚ ਆਸਾਨੀ ਹੋ ਰਹੀ ਹੈ ਅਤੇ ਲੋਕਾਂ ਵਿੱਚ ਵੀ ਆਪਣੇ ਨੇੜਲੇ ਕਲੀਨਿਕ ਵਿਖੇ ਸਿਹਤ ਸੁਵਿਧਾਵਾਂ ਦਾ ਲਾਭ ਮਿਲਣ ਨੂੰ ਲੈ ਕੇ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ।