ਅਲਾਇੰਸ ਕਲੱਬ ਕਿੰਗਸ ਕਪੂਰਥਲਾ ਵੱਲੋਂ ਗਰੀਬ ਲੋੜਵੰਦ ਪਰਿਵਾਰ ਦੀ ਨੌ ਮਹੀਨੇ ਦੀ ਬੇਟੀ ਦੀ ਕਲੱਬ ਵੱਲੋਂ ਵਿੱਤੀ ਸਹਾਇਤਾ ਕੀਤੀ ਗਈ

0
58
ਅਲਾਇੰਸ ਕਲੱਬ

ਜਲੰਧਰ 9 ਅਗਸਤ (ਸੁਨੀਲ ਕਪੂਰ)- ਅਲਾਇੰਸ ਕਲੱਬ ਕਿੰਗਸ ਕਪੂਰਥਲਾ ਵੱਲੋਂ ਮਿਤੀ 06 ਅਗਸਤ 2024 ਨੂੰ ਇੱਕ ਪ੍ਰੋਜੈਕਟ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ ਇੱਕ ਗਰੀਬ ਲੋੜਵੰਦ ਪਰਿਵਾਰ ਜਿਨਾਂ ਦੀ ਨੌ ਮਹੀਨੇ ਦੀ ਬੇਟੀ ਦਿਮਾਗ ਦੀ ਬਿਮਾਰੀ ਤੋਂ ਪੀੜਤ ਹੈ, ਦੀ ਕਲੱਬ ਵੱਲੋਂ ਵਿੱਤੀ ਸਹਾਇਤਾ ਕੀਤੀ ਗਈ। ਇਸ ਪ੍ਰੋਜੈਕਟ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟਰਿਕਟ ਗਵਰਨਰ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ। ਐਲੀ ਸੁਖਵਿੰਦਰ ਸਿੰਘ ਜਿੰਮੀ ਪ੍ਰਧਾਨ, ਐਲੀ ਮਨਦੀਪ ਸਿੰਘ ਸੈਕਟਰੀ ਟੂ ਡੀ.ਜੀ, ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ, ਐਲੀ ਪ੍ਰੀਤਪਾਲ ਸਿੰਘ, ਪੀ.ਆਰ.ਓ, ਐਲੀ ਸੰਦੀਪ ਅਟਵਾਲ, ਐਲੀ ਹਰਮਨਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕਰਕੇ ਛੋਟੀ ਬੱਚੀ ਨੂੰ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ। ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿੰਮੀ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਅਲਾਇੰਸ ਕਲੱਬ ਕਿੰਗਸ ਕਪੂਰਥਲਾ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦਾ ਹੈ ਅਤੇ ਅੱਗੇ ਵੀ ਲੋੜ ਅਨੁਸਾਰ ਇਸ ਤਰਾਂ ਦੇ ਪ੍ਰੋਜੈਕਟ ਲਿਆ ਕੇ ਮਨੁੱਖਤਾ ਦੀ ਵੱਧ ਤੋਂ ਵੱਧ ਸੇਵਾ ਕਰੇਗਾ। ਅੰਤ ਵਿੱਚ ਐਲੀ ਜਸਰਮਨਦੀਪ ਸਿੰਘ, ਜਨਰਲ ਸਕੱਤਰ ਵਲੋਂ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY