ਸੈਂਟਰ ਪੱਧਰੀ ਕੁੱਕ ਕੰਮ ਹੈਲਪਰਾਂ ਦੀ ਕੁਕਿੰਗ ਪ੍ਰਤੀਯੋਗਿਤਾ ਦਾ ਹੋਇਆ ਆਯੋਜਨ

0
19

ਜਲੰਧਰ (ਕਪੂਰ): ਅੱਜ ਸੈਂਟਰ ਸਕੂਲ ਬਸਤੀ ਬਾਵਾ ਖੇਲ ਬਲਾਕ ਪੱਛਮੀ -2 ਜਲੰਧਰ ਵਿਖੇ ਸੈਂਟਰ ਪੱਧਰੀ ਕੁੱਕ ਕੰਮ ਹੈਲਪਰਾਂ ਦੀ ਕੁਕਿੰਗ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਬਸਤੀ ਬਾਵਾ ਖੇਲ ਸੈਂਟਰ ਦੇ ਅਧੀਨ ਸਾਰੇ ਸਕੂਲਾਂ ਦੇ ਕੁੱਕਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿੱਤਾ।

  • Google+

ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੈਂਟਰ ਮੁੱਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਪ੍ਰਤੀਯੋਗਿਤਾ ਸਰਕਾਰੀ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਈ ਗਈ ਹੈ ਅਤੇ ਇਸ ਦਾ ਮੰਤਵ ਕੁੱਕਾਂ ਦੇ ਖਾਣਾ ਬਣਾਉਣ ਦੇ ਢੰਗ ਬਾਰੇ ਪਤਾ ਲੱਗ ਸਕੇ।

  • Google+

ਉਹਨਾਂ ਦੱਸਿਆ ਇਸ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬੂ ਲਾਭ ਸਿੰਘ ਨਗਰ ਦੀ ਕੁੱਕ ਰੇਨੂ ਨੇ ਪ੍ਰਤਿਯੋਗਿਤਾ ਵਿੱਚ ਸਭ ਤੋਂ ਵਧੀਆ ਖਾਣਾ ਬਣਾ ਕੇ ਇਸ ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਜਿੱਤੇ ਹੋਏ ਕੁੱਕ ਅੱਗੋਂ ਬਲਾਕ ਪੱਧਰੀ ਪ੍ਰਤਿਯੋਗਤਾ ਵਿੱਚ ਹਿੱਸਾ ਲੈਣਗੇ । ਇਸ ਮੌਕੇ ਅਧਿਆਪਕ ਸੰਜੀਵ ਕਪੂਰ, ਪੰਕਜ , ਬਬੀਤਾ, ਮੋਨਿਕਾ , ਨੀਲੂ ਬੱਤਰਾ, ਅਤੇ ਹੋਰ ਕਈ ਅਧਿਆਪਕ ਸ਼ਾਮਿਲ ਸਨ।

  • Google+

LEAVE A REPLY