ਬਲਾਕ ਨਕੋਦਰ-2 ਦੇ ਸਕੂਲਾਂ ਦੇ ਬੱਚਿਆਂ ਦਾ ਰਾਸ਼ਟਰੀ ਸਾਖਰਤਾ ਦਿਵਸ ਤਹਿਤ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ।

0
71

ਜਲੰਧਰ (ਕਪੂਰ ):-ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਲਾਕ ਨਕੋਦਰ-2 ਦੇ ਸਕੂਲਾਂ ਦੇ ਬੱਚਿਆਂ ਦਾ ਰਾਸ਼ਟਰੀ ਸਾਖਰਤਾ ਦਿਵਸ ਤਹਿਤ ਮਿਤੀ:07-09-2024 ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਦਿਆਰਥੀਆਂ ਵੱਲੋਂ ਆਪਣੇ ਹੁਨਰ ਪੇਸ਼ ਕਰਨ ਲਈ ਭਾਗ ਲਿਆ ਗਿਆ ਅਤੇ ਰਾਸ਼ਟਰੀ ਸਾਖਰਤਾ ਦਿਵਸ ਉੱਪਰ ਪੇਂਟਿੰਗ ਅਤੇ ਲੇਖ ਰਚਨਾਵਾਂ ਕੀਤੀਆਂ ਗਈਆਂ।

  • Google+

ਇਹਨਾਂ ਵਿੱਚੋਂ ਪੇਂਟਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਅਕਾਂਸ਼ਾਦੀਪ ਕੌਰ ਸਕੰਸਸਸ ਸ਼ੰਕਰ, ਦੂਜੇ ਸਥਾਨ ‘ਤੇ ਬਬੀਤਾ ਸਹਸ ਬਜੂਹਾ ਕਲ੍ਹਾਂ, ਤੀਜੇ ਸਥਾਨ ‘ਤੇ ਅਮਰਿੰਦਰ ਸਿੰਘ ਸਹਸ ਨੂਰਪੁਰ ਜੇਤੂ ਰਹੇ ਅਤੇ ਇਸੇ ਤਰ੍ਹਾਂ ਲੇਖ-ਰਚਨਾ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ ਸਹਸ ਚਾਨੀਆਂ, ਦੂਜਾ ਸਥਾਨ ਜਤਿਨ ਕੁਮਾਰ ਸਹਸ ਸ਼ੰਕਰ (ਮੁੰਡੇ) ਅਤੇ ਪ੍ਰੇਮ ਸਾਗਰ ਸਹਸ ਗੋਹੀਰ ਵੱਲੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲਾਂ ਦਾ ਮਾਣ ਵਧਾਇਆ ਗਿਆ।ਇਸ ਮੌਕੇ ‘ਤੇ ਜੱਜਮੈਂਟ ਲਈ ਆਏ ਅਧਿਆਪਕ ਪਲਵਿੰਦਰ ਕੌਰ/ਲੈਕਚਰਾਰ ਪੰਜਾਬੀ, ਜਗਤਾਰ ਸਿੰਘ/ਪੰਜਾਬੀ ਮਾਸਟਰ, ਕਿਰਨ ਬਾਲਾ/ਏ.ਸੀ.ਟੀ ਅਧਿਆਪਕਾ, ਬਲਵਿੰਦਰ ਕੁਮਾਰ/ਏ.ਸੀ.ਟੀ ਅਧਿਆਪਕ ਦੇ ਨਾਲ ਪ੍ਰਿੰਸੀਪਲ-ਕਮ-ਬਲਾਕ ਇੰਚਾਰਜ (ਨਕੋਦਰ-2) ਮੈਡਮ ਦਮਨਜੀਤ ਕੌਰ ਜੀ ਮੌਕੇ ਤੇ ਹਾਜ਼ਰ ਸਨ।

LEAVE A REPLY