ਜਲੰਧਰ (ਕਪੂਰ): ਅੱਜ ਮਿਤੀ:10-09-2024 ਨੂੰ ਬਲਾਕ ਨਕੋਦਰ-2 ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦੇ ਮਿਡ-ਡੇ-ਮੀਲ ਵਰਕਰਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਸਕੰਸਸਸ ਸ਼ੰਕਰ ਵਿਖੇ ਕਰਵਾਈ ਗਈ।
ਇਸ ਟ੍ਰੇਨਿੰਗ ਵਿੱਚ ਪੰਜਾਬ ਫਾਇਰ ਸੇਫਟੀ ਸਰਵਿਸ ਨੂਰਮਹਿਲ ਵੱਲੋਂ ਵਰਕਰਾਂ ਨੂੰ ਅੱਗ ਲੱਗਣ ਕਾਰਨ ਅੱਗ ਬੁਝਾਉ ਯੰਤਰਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ।ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਕੋਦਰ-2 ਸ਼੍ਰੀ ਪਰਦੀਪ ਕੁਮਾਰ ਜੀ ਵੱਲੋਂ ਸਮੂਹ ਵਰਕਰਾਂ ਨਾਲ ਸੰਬੋਧਿਤ ਹੋ ਕੇ ਵਿਭਾਗ ਵੱਲੋਂ ਪ੍ਰਾਪਤ ਵੱਖ-ਵੱਖ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।ਸਿਹਤ ਵਿਭਾਗ ਵੱਲੋਂ ਆਏ ਡਾਕਟਰਾਂ ਦੀ ਟੀਮ ਨੇ ਸਿਹਤ ਸਬੰਧੀ ਪਰੇਸ਼ਾਨੀਆਂ ਅਤੇ ਉਹਨਾਂ ਦੇ ਹੱਲ ਬਾਰੇ ਜਾਣੂ ਕਰਵਾਇਆ ਗਿਆ।ਉਹਨਾਂ ਨਾਲ ਆਏ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਰੇਕ ਸਕੂਲ ਦੀ ਸਮੱਸਿਆ ਨੂੰ ਸੁਣਿਆ ਗਿਆ ਅਤੇ ਉਹਨਾਂ ਦੇ ਹੱਲ ਲਈ ਮੌਕੇ ‘ਤੇ ਲੋੜੀਂਦੇ ਯਤਨ ਕੀਤੇ ਗਏ।
ਅੱਪਰ-ਪ੍ਰਾਇਮਰੀ ਪ੍ਰਿੰਸੀਪਲ-ਕਮ-ਬਲਾਕ ਇੰਚਾਰਜ ਮੈਡਮ ਦਮਨਜੀਤ ਕੌਰ ਜੀ ਵੱਲੋਂ ਆਏ ਹੋਏ ਵਰਕਰਾਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਆਏ ਸਮੂਹ ਅਫ਼ਸਰਾਂ ਅਤੇ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।