ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਗਰਾਊਂਡ ਦੀ ਹੋਈ ਮਾਰਕਿੰਗ

0
24

ਜਲੰਧਰ (ਕਪੂਰ ):-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਪੱਧਰ ਤੇ ਹੋਣ ਵਾਲੀਆਂ ਸਕੂਲ ਖੇਡਾਂ ਲਈ ਅੱਜ ਸੈਂਟਰ ਬਸਤੀ ਬਾਵਾ ਖੇਲ ਦੇ ਅਧੀਨ ਪੈਦੇ ਸਰਕਾਰੀ ਪ੍ਰਾਇਮਰੀ ਸਕੂਲ ਸੰਗਲ ਸਕੂਲ ਵਿਖੇ ਗਰਾਉਂਡ ਦੀ ਮਾਰਕਿੰਗ ਕੀਤੀ ਗਈ।

  • Google+

ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੈਂਟਰ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ 19 ਤਰੀਕ ਨੂੰ ਮੁੰਡਿਆ ਦੀ ਖੇਡ ਅਤੇ 20 ਤਰੀਕ ਨੂੰ ਕੁੜੀਆਂ ਦੀਆਂ ਖੇਡਾਂ ਹੋਣਗੀਆਂ ਜਿਸ ਵਿੱਚ 100 , 200 , 400 ਮੀਟਰ ਦੌੜਾਂ, ਕੁਸ਼ਤੀਆਂ, ਸਤਰੰਜ, ਰੱਸਾ ਕਸ਼ੀ ਤੇ ਲੰਬੀ ਛਾਲ ਆਦਿ ਖੇਡਾਂ ਹੋਣਗੀਆਂ ਇਹਨਾਂ ਖੇਡਾਂ ਵਿੱਚ ਫਸਟ ਆਉਣ ਵਾਲੇ ਵਿਦਿਆਰਥੀ ਅਤੇ ਟੀਮਾਂ ਬਲਾਕ ਪੱਧਰੀ ਹੋਣ ਵਾਲੀਆਂ ਗੇਮਾਂ ਵਿੱਚ ਹਿੱਸਾ ਲੈਣਗੇ।

  • Google+

ਇਸ ਮੌਕੇਂ ਅਧਿਆਪਕ ਸੰਜੀਵ ਕਪੂਰ, ਹਰੀਸ਼, ਗੁਰਪ੍ਰੀਤ, ਸਾਰਿਕਾ, ਅਮਨ, ਦਵਿੰਦਰ ਕੁਮਾਰ ਹਾਜਰ ਸਨ।

LEAVE A REPLY