ਬਲਾਕ ਨਕੋਦਰ-1,2 ਅਤੇ ਸ਼ਾਹਕੋਟ-1,2 ਅਤੇ ਲੋਹੀਆਂ ਦੇ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ (ਸਰਕਾਰੀ ਅਤੇ ਪ੍ਰਾਈਵੇਟ) ਸਕੂਲਾਂ ਦੇ ਅਧਿਅਪਕਾਂ ਦੀ “ਗਰੀਨ ਸਕੂਲ ਪ੍ਰੋਗਰਾਮ” ਅਧੀਨ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ

0
57

  • Google+
ਜਲੰਧਰ (ਕਪੂਰ):- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕੋਆਰਡੀਨੇਟਰ (ਪ੍ਰਿੰਸੀਪਲ) ਸ਼੍ਰੀ ਸੁਖਦੇਵ ਲਾਲ ਬੱਬਰ, ਜੀ ਦੀ ਅਗਵਾਈ ਹੇਠ ਸਕੰਸਸਸ ਸ਼ੰਕਰ ਵਿਖੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਸਾਇੰਸ ਅਧਾਰਿਤ ਵਿਸ਼ਿਆਂ ਦੇ ਨਾਲ-ਨਾਲ ਵਾਤਾਵਰਨ ਵਿੱਚ ਆਉਂਦੀਆਂ ਤਬਦੀਲੀਆਂ, ਭੂਮੀ ਅਤੇ ਪਾਣੀ ਸਬੰਧੀ ਭਵਿੱਖ ਦੀਆਂ ਪ੍ਰੇਸ਼ਾਨੀਆਂ ਦੀਆਂ ਸੰਭਾਵਨਾਵਾਂ ਉੱਪਰ ਸਮੂਹ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

  • Google+

ਇਸ ਵਰਕਸ਼ਾਪ ਦੇ ਸੰਚਾਲਕ ਸ਼੍ਰੀ ਹਰਜੀਤ ਬਾਵਾ, ਡੀ.ਐਮ ਸਾਇੰਸ ਵੱਲੋਂ ਹਰ ਇੱਕ ਵਿਸ਼ੇ ਨੂੰ ਡਿਜੀਟਲ ਪ੍ਰੋਜੈਕਟਰ ਉੱਪਰ ਪ੍ਰੈਜੈਟੇਸ਼ਨਾਂ ਸਹਿਤ ਦਰਸਾਇਆ ਗਿਆ।ਇਸ ਮੌਕੇ ‘ਤੇ ਸ਼੍ਰੀ ਬਲਜਿੰਦਰ ਸਿੰਘ, ਸੇਵਾ-ਮੁਕਤ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਅਤੇ ਆਪਣੇ ਜ਼ਿੰਦਗੀ ਅਤੇ ਸੇਵਾ-ਕਾਲ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਬਲਾਕ ਇੰਚਾਰਜ ਦਮਨਜੀਤ ਕੌਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY