ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਕੁੜੀਆਂ ਨੇ ਪਾਈਆਂ ਧੁੰਮਾਂ ਧੁੰਮਾਂ

0
46

ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਕੁੜੀਆਂ ਨੇ ਪਾਈਆਂ ਧੁੰਮਾਂ ਧੁੰਮਾਂ
ਜਲੰਧਰ (ਕਪੂਰ):-ਸੈਂਟਰ ਪੱਧਰ ਤੇ ਹੋਣ ਵਾਲੀਆਂ ਕੁੜੀਆਂ ਦੀਆਂ ਖੇਡਾਂ ਅੱਜ ਦੂਜੇ ਦਿਨ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਸੰਗਲ ਸੋਹਲ ਵਿਖੇ ਹੋਈਆਂ। ਜਿਸ ਵਿੱਚ ਸੈਂਟਰ ਬਾਵਾ ਖੇਲ ਦੇ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਦੀਆਂ ਲੜਕੀਆਂ ਨੇ ਹਿੱਸਾ ਲਿੱਤਾ । ਜਿਸ ਵਿੱਚ ਅਲੱਗ ਅਲੱਗ ਤਰਾਂ ਦੀ ਗੇਮਾਂ ਹੋਈਆਂ ਜਿਸ ਵਿੱਚ 100 ਮੀਟਰ ਦੌੜ ਵਿੱਚ ਬਸਤੀ ਪੀਰ ਦਾਦ ਦੀ ਕਸ਼ਿਸ਼ ਅਤੇ 200 ਮੀਟਰ ਦੌੜ ਵਿੱਚ ਸੰਗਲ ਸੋਹਲ ਦੀ ਪ੍ਰਿਆਸ਼ੂ ਨੇ ਅਤੇ 400 ਮੀਟਰ ਦੌੜ ਵਿੱਚ ਸੰਗਲ ਸੋਹਲ ਸਕੂਲ ਦੀ ਨੰਦਨੀ ਨੇ ਪਹਿਲਾ ਸਥਾਨ ਹਾਸਲ ਕੀਤਾ ,ਲੰਬੀ ਛਾਲ ਵਿੱਚ ਬਾਬੂ ਲਾਭ ਸਿੰਘ ਨਗਰ ਦੀ ਅਨੁਪਮਾ ਨੇ ਪਹਿਲਾ ਸਥਾਨ ਹਾਸਲ ਕੀਤਾ, ਗੋਲਾ ਸੁੱਟਣ , ਬੈਡਮਿੰਟਨ ਵਿੱਚ ਸੰਗਲ ਸੋਹਲ ਦੀਆਂ ਲੜਕੀਆਂ ਨੇ ਪਹਿਲੇ ਸਥਾਨ ਹਾਸਲ ਕੀਤਾ,ਜਿਮਨਾਸਟਿਕ ਵਿੱਚ ਸੰਗਲ ਸੋਹਲ ਅਤੇ ਯੋਗਾ ਵਿੱਚ ਸੰਗਲ ਸੋਹਲ ਅਤੇ ਬਸਤੀ ਪੀਰ ਦਾਦ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਰੱਸੀ ਕੁੱਦਣ ਵਿੱਚ ਵਿੱਚ ਬ੍ਰਾਂਚ ਬਸਤੀ ਪੀਦ ਤੇ ਸੰਗਲ ਸੋਹਲ ਨੇ ਪਹਿਲਾ ਸਥਾਨ ਹਾਸਲ ਕੀਤਾ, ਰੱਸਾ ਕਸ਼ੀ ਅਤੇ ਖੋ-ਖੋ ਦੀ ਸੈਂਟਰ ਪੱਧਰੀ ਟੀਮ ਬਣਾਈ ਗਈ । । ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸੈਂਟਰ ਮੁਖੀ ਦਵਿੰਦਰ ਕੁਮਾਰ ਵੱਲੋਂ ਇਮਾਮ ਅਤੇ ਤਗ਼ਮੇ ਦਿੱਤੇ ਗਏ ਅਤੇ ਬੱਚਿਆਂ ਨੂੰ ਬਲਾਕ ਪੱਧਰੀ ਹੋਣ ਵਾਲੀਆਂ ਗੇਮਾਂ ਲਈ ਤਿਆਰੀ ਕਰਨ ਲਈ ਕਿਹਾ। ਇਸ ਮੌਕੇ ਅਧਿਆਪਕ ਸੰਜੀਵ ਕਪੂਰ, ਨੀਲੂ ਬੱਤਰਾ ਕਪੂਰ,ਸੁਲੇਖਾ ਕੁਮਾਰੀ, ਗੁਰਪ੍ਰੀਤ ਸਿੰਘ,ਕਮਲਜੀਤ ਕੌਰ ,ਗੁਰਮੀਤ ਕੌਰ ਰੀਨਾ ਰਾਣੀ, ਪਲਵੀ ਗੁਪਤਾ ,ਹਰੀਸ਼, ਸਰਵਨ ਸਿੰਘ ,ਅਮਨ ,ਜੋਤੀ ਪਾਲ, ਤੇਜਿੰਦਰ ਅਰੋੜਾ, ਸਾਰਿਕਾ,ਅਤੇ ਹੋਰ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਮੌਜੂਦ ਸਨ।

LEAVE A REPLY