ਪ੍ਰੇਮ ਚੰਦ ਮਾਰਕੰਡਾ ਐਸਡੀ ਕਾਲਜ ਫ਼ਾਰ ਵੂਮੈਨ, ਜਲੰਧਰ ਵਿੱਚ ਹਿੰਦੀ ਦਿਵਸ ਮੌਕੇ ਮੌਲਿਕ ਲੇਖਣ ਮੁਕਾਬਲਾ ਕਰਵਾਇਆ ਗਿਆ।

0
27
ਹਿੰਦੀ ਦਿਵਸ

ਜਲੰਧਰ 21 ਸਤੰਬਰ (ਸੰਜੀਵ ਕਪੂਰ)- ਮਾਤ ਭਾਸ਼ਾ, ਸਰਕਾਰੀ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਹਿੰਦੀ ਦੇ ਮਹੱਤਵਪੂਰਨ ਦਿਵਸ ‘ਤੇ ਪੀ.ਸੀ.ਐਮ.ਐਸ ਡੀ ਕਾਲਜ ਫ਼ਾਰ ਵੂਮੈਨ ਜਲੰਧਰ ਦੇ ਹਿੰਦੀ ਸਾਹਿਤ ਸੈਕਸ਼ਨ ਵੱਲੋਂ ਇੱਕ ਮੌਲਿਕ ਲੇਖਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ ਬੀ.ਏ. ਅਤੇ ਬੀ.ਏ.ਬੀ.ਐੱਡ ਦੇ 30 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਪੀ.ਸੀ.ਐੱਮ.ਐੱਸ.ਡੀ. ਕਾਲਜੀਏਟ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਦਿਵਸ ਦੇ ਮੌਕੇ ‘ਤੇ ਕਿਸੇ ਵਿਸ਼ੇ ‘ਤੇ ਕਵਿਤਾ, ਕਹਾਣੀ ਜਾਂ ਲੇਖ ਦੀ ਰਚਨਾ ਕੀਤੀ ਗਈ। ਕਾਲਜ ਪਿ੍ੰਸੀਪਲ ਡਾ: ਪੂਜਾ ਪਰਾਸ਼ਰ ਨੇ ਵਿਦਿਆਰਥਣਾਂ ਨੂੰ ਹਿੰਦੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਹਿੰਦੀ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ।ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਸ੍ਰੀ ਨਰੇਸ਼ ਬੁਧੀਆ ਜੀ ਅਤੇ ਉਪ ਮੁਖੀ ਸ੍ਰੀ ਵਿਨੋਦ ਦਾਦਾ ਜੀ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਡਾ: ਪੂਜਾ ਪਰਾਸ਼ਰ ਜੀ ਨੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਬੀ.ਏ ਅਤੇ ਬੀ.ਐੱਡ ਵਿਭਾਗਾਂ ਦੀ ਸ਼ਲਾਘਾ ਕੀਤੀ।

LEAVE A REPLY