ਸਾਈਂ ਬਾਬਾ ਦੀ ਮੂਰਤੀ ਸਥਾਪਨਾ ਦਿਹਾੜੇ ਦੇ ਮੌਕੇ ਤੇ ਕਰਵਾਇਆ ਜਾਏਗਾ ਦੋ ਦਿਨਾਂ ਦਾ ਸਾਈ ਉਤਸਵ – ਮੋਹਿਤ ਮਹਾਜਨ

0
16
ਸਾਈਂ ਬਾਬਾ

– 17 ਅਕਤੂਬਰ ਨੂੰ ਧੂਮਧਾਮ ਨਾਲ ਸਜਾਈ ਜਾਏਗੀ ਸਾਈ ਪਾਲਕੀ

ਗੁਰਦਾਸਪੁਰ 6 ਅਕਤੂਬਰ (ਬਿਊਰੋ)- ਸ੍ਰੀ ਸਾਈ ਪਰਿਵਾਰ ਵੱਲੋਂ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਅਮਾਮਵਾੜਾ ਬਾਜ਼ਾਰ ਵਿੱਚ ਮਨਾਏ ਜਾਣ ਵਾਲੇ ਦੋ ਦਿਨੀ ਸਾਈ ਉਤਸਵ ਅਤੇ ਸਾਈ ਪਾਲਕੀ ਯਾਤਰਾ ਦਾ ਨਿਓਤਾ ਗੋਲਡਨ ਸੰਸਥਾਵਾਂ ਤੇ ਮੁਖੀ ਸ਼੍ਰੀ ਮੋਹਿਤ ਮਹਾਜਨ ਜੀ ਨੇ ਦਿੱਤਾ ਗਿਆ। ਸਾਈ ਪਰਿਵਾਰ ਤੋਂ ਪ੍ਰਦੀਪ ਮਹਾਜਨ ਨੇ ਦੱਸਿਆ ਕਿ ਮੰਦਰ ਵਿੱਚ ਸਾਈਂ ਬਾਬਾ ਦੀ ਮੂਰਤੀ ਸਥਾਪਨਾ ਵਾਲੇ ਦਿਨ ਦੇ ਮੌਕੇ ਕਰਵਾਏ ਜਾਣ ਵਾਲੇ ਸਲਾਨਾ ਸਮਾਗਮ ਦੀ ਲੜੀ ਵਿੱਚ ਇਸ ਸਾਲ ਵੀ ਸਾਈ ਉੱਤਸਵ ਧੂਮ ਧਾਮ ਨਾਲ ਮਨਾਇਆ ਜਾਏਗਾ। ਇਸ ਮੌਕੇ 16 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਸਾਈ ਸੱਚ ਚਰਿਤਰ ਦਾ ਪਾਠ ਸ਼ੁਰੂ ਹੋਵੇਗਾ ਸ਼ਾਮ 7 ਵਜੇ ਸਾਈ ਸੰਧਿਆ ਸ਼ੁਰੂ ਹੋਵੇਗੀ ਜਿਸ ਦੇ ਵਿਸ਼ਰਾਮ ਤੇ ਲੰਗਰ ਵਰਤਾਇਆ ਜਾਏਗਾ |

17 ਅਕਤੂਬਰ ਦਿਨ ਵੀਰਵਾਰ ਨੂੰ ਮੰਦਰ ਵਿੱਚ ਬਾਬਾ ਦੇ ਮੰਗਲ ਇਸ਼ਨਾਨ ਨਾਲ ਸਵੇਰੇ 5 ਵਜੇ ਤੋਂ ਸਮਾਗਮ ਸ਼ੁਰੂ ਹੋਵੇਗਾ ਤੇ ਸਾਈ ਪਾਦੁਕਾ ਪੂਜਨ ਤੋ ਝੰਡਾ ਪੂਜਨ, ਹਵਨ ਹੋਵੇਗਾ ਸਵੇਰੇ 11 ਵਜੇ ਸਾਈ ਜੀ ਦੀ ਮਹਿਫਿਲ ਸਜਾਈ ਜਾਏਗੀ ਜਿਸ ਵਿੱਚ ਅੰਮ੍ਰਿਤਸਰ ਤੋਂ ਆਏ ਹੋਏ ਸ੍ਰੀ ਰਾਜ ਕੁਮਾਰ ਜੀ ਆਪਣੀ ਮੰਡਲੀ ਦੇ ਨਾਲ ਸਾਈ ਬਾਬਾ ਦੀਆਂ ਲੀਲਾਵਾਂ ਦਾ ਗੁਣਗਾਨ ਕਰਨਗੇ ਸ਼ਾਮ ਨੂੰ 3 ਵਜੇ ਸਾਈ ਪਾਲਕੀ ਦੀ ਚੌਧਰੀ ਮਈਆ ਦਾਸ ਮਿਸਤਰੀ ਤੋਂ ਧੂਮਧਾਮ ਨਾਲ ਸ਼ੁਰੂਆਤ ਕੀਤੀ ਜਾਵੇਗੀ । ਢੋਲ, ਨਗਾੜਿਆ ਦੇ ਨਾਲ ਸਾਈ ਬਾਬਾ ਦੀ ਪਾਲਕੀ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮੁੜ ਮੰਦਰ ਵਿਖੇ ਹੀ ਵਿਸ਼ਰਾਮ ਲਵੇਗੀ। ਪਾਲਕੀ ਦੇ ਸਮਾਪਨ ਤੇ ਮਹਾ ਆਰਤੀ ਤੋਂ ਬਾਅਦ ਸ਼ਰਧਾਲੂਆਂ ਲਈ ਲੰਗਰ ਦੀ ਮੰਦਰ ਵਿੱਚ ਹੀ ਵਿਵਸਥਾ ਕੀਤੀ ਗਈ ਹੈ।

ਇਸ ਮੌਕੇ ਗੋਲਡਨ ਸੰਸਥਾਵਾਂ ਦੇ ਮੁਖੀ ਮੋਹਿਤ ਮਹਾਜਨ ਨੇ ਸਾਰੇ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਾਲਕ ਯਾਤਰਾ ਵਿੱਚ ਪਹੁੰਚ ਕੇ ਯਾਤਰਾ ਦੀ ਸ਼ੋਭਾ ਵਧਾਨ ਅਤੇ ਸਾਈ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ।

LEAVE A REPLY