ਪੰਜਾਬੀ ਅਤੇ ਪੋਲੀਟੀਕਲ ਸਾਇੰਸ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਨ ਦਾ ਇੱਕ ਹੋਰ ਮੌਕਾ ਦੇਣ ਦੀ ਮੰਗ

0
40

ਪੰਜਾਬੀ ਅਤੇ ਪੋਲੀਟੀਕਲ ਸਾਇੰਸ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਨ ਦਾ ਇੱਕ ਹੋਰ ਮੌਕਾ ਦੇਣ ਦੀ ਮੰਗ

  • Google+

ਜਲੰਧਰ:11ਅਕਤੂਬਰ( ਕਪੂਰ ) ਪਿਛਲੇ ਦਿਨੀਂ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਕੀਤੀਆਂ ਗਈਆਂ ਪ੍ਰਮੋਸ਼ਨਾਂ ਸਮੇਂ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ਼ ਨੇੜੇ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਦੂਰ-ਦੁਰਾਡੇ ਭੇਜਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਹੁਤ ਸਾਰੇ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਸਟੇਸ਼ਨ ਦੀ ਚੋਣ ਕਰਨ ਸਮੇਂ ਇਹਨਾਂ ਸਕੂਲਾਂ ਨੂੰ ਵਿਖਾਇਆ ਹੀ ਨਹੀਂ ਗਿਆ। ਪਰ ਜਦੋਂ ਫੀਲਡ ਵਿੱਚ ਇਸ ਸਬੰਧੀ ਰੌਲਾ ਰੱਪਾ ਪਿਆ ਤਾਂ ਹੁਣ ਜਿਹੜੇ ਸਕੂਲ ਪੰਜਾਬੀ ਅਤੇ ਪੋਲੀਟੀਕਲ ਸਾਇੰਸ ਦੇ ਲੈਕਚਰਾਰਾਂ ਦੀ ਪ੍ਰਮੋਸ਼ਨ ਕਰਨ ਸਮੇਂ ਸ਼ੋ ਨਹੀਂ ਕੀਤੇ ਸਨ, ਪਰ ਹੁਣ ਅੰਗਰੇਜ਼ੀ ਅਤੇ ਮੈਥ ਵਿਸ਼ੇ ਦੇ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਖਾਲੀ ਦਿਖਾਈ ਗਏ ਹਨ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪ.ਸ.ਸ. ਫ. ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਪੁਸਪਿੰਦਰ ਕੁਮਾਰ ਵਿਰਦੀ, ਕਾਰਜਕਾਰੀ ਜਨਰਲ ਸਕੱਤਰ ਪ੍ਰੇਮ ਖਲਵਾੜਾ,ਕੈਸ਼ੀਅਰ ਅਕਲ ਚੰਦ ਸਿੰਘ,ਪ੍ਰੈਸ ਸਕੱਤਰ ਪਰਨਾਮ ਸਿੰਘ ਸੈਣੀ,ਪ ਸ ਸ ਫ ਦੇ ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ ਬਿਲਗਾ,ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਵੇਦ ਰਾਜ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਦੂਰ-ਦੁਰਾਡੇ ਸਟੇਸ਼ਨ ਮਿਲਣ ਕਾਰਨ ਪ੍ਰਮੋਸ਼ਨਾਂ ਹੀ ਛੱਡ ਦਿੱਤੀਆਂ ਹਨ ਜਾਂ ਉਹਨਾਂ ਦੇ ਰਿਹਾਇਸ਼ੀ ਸਥਾਨਾਂ ਦੇ ਨੇੜੇ ਖਾਲੀ ਪੋਸਟਾਂ ਹਨ,ਪਰ ਉਹਨਾਂ ਨੂੰ ਸਟੇਸ਼ਨ ਦੇਣ ਸਮੇਂ ਜਾਣ ਬੁੱਝ ਕੇ ਉਹ ਸਟੇਸ਼ਨ ਸ਼ੋ ਨਹੀਂ ਕੀਤੇ ਗਏ ਸਨ,ਹੁਣ ਉਹਨਾਂ ਪੰਜਾਬੀ ਅਤੇ ਪੋਲੀਟੀਕਲ ਸਾਇੰਸ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਵੀ ਮੈਥ ਅਤੇ ਅੰਗਰੇਜ਼ੀ ਦੇ ਲੈਕਚਰਾਰਾਂ ਵਾਂਗ ਨੇੜੇ ਸਟੇਸ਼ਨ ਦੇਣ ਸਬੰਧੀ ਦੁਬਾਰਾ ਉਨਾਂ ਦੇ ਆਰਡਰ ਜਾਰੀ ਕਰਨ ਤੋਂ ਪਹਿਲਾਂ ਨੇੜੇ ਦੇ ਸਕੂਲਾਂ ਦੀ ਚੋਣ ਕਰਨ ਦਾ ਇੱਕ ਮੌਕਾ ਹੋਰ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਤੇ ਬਲਜੀਤ ਸਿੰਘ ਕੁਲਾਰ,ਗੁਰਿੰਦਰ ਸਿੰਘ ਆਦਮਪੁਰ, ਰਾਜਿੰਦਰ ਸਿੰਘ ਭੋਗਪੁਰ, ਸੁਖਵਿੰਦਰ ਰਾਮ, ਸਰਬਜੀਤ ਸਿੰਘ ਢੇਸੀ, ਰਣਜੀਤ ਸਿੰਘ,ਰਣਜੀਤ ਸਿੰਘ, ਮੁਲਖ਼ ਰਾਜ, ਪਿਆਰਾ ਸਿੰਘ ਨਕੋਦਰ, ਬਲਵੀਰ ਭਗਤ, ਰਣਜੀਤ ਠਾਕੁਰ, ਗੁਰਿੰਦਰ ਸਿੰਘ,ਜਤਿੰਦਰ ਸਿੰਘ, ਵਿਨੋਦ ਭੱਟੀ, ਰਾਜਿੰਦਰ ਸਿੰਘ ਸ਼ਾਹਕੋਟ,ਕਵਿਸ ਵਾਲੀਆ, ਕੁਲਵੰਤ ਰਾਮੜ ਰੁੜਕਾ, ਮਨੋਜ ਕੁਮਾਰ ਸਰੋਏ, ਸੰਦੀਪ ਰਾਜੋਵਾਲ, ਕੁਲਦੀਪ ਵਾਲੀਆ ਬਿਲਗਾ,ਮੰਗਤ ਰਾਮ ਸਮਰਾ, ਵਿਨੋਦ ਭੱਟੀ,ਕਰਮਜੀਤ ਸੋਨੂ, ਬੂਟਾ ਰਾਮ ਅਕਲਪੁਰ,ਰਤਨ ਸਿੰਘ,ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ।

LEAVE A REPLY