ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੰਕਰ (ਨਕੋਦਰ) ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਕੀਤਾ ਗਿਆ ਆਯੋਜਨ
ਜਲੰਧਰ (ਕਪੂਰ): ਅੱਜ ਮਿਤੀ 22-10-2024 ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੰਕਰ (ਨਕੋਦਰ) ਵਿਖੇ ਮਾਪੇ-ਅਧਿਆਪਕ ਮਿਲਣੀ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਪੜ੍ਹਦੀਆਂ ਵਿੱਦਿਆਰਥਣਾਂ ਵੱਲੋਂ ਪ੍ਰੀਖਿਆਵਾਂ ਵਿੱਚ ਕੀਤੀ ਗਈ ਕਾਰਗੁਜ਼ਾਰੀ
ਅਤੇ ਉਪਲਬੱਧੀ ਬਾਰੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ।ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਮਾਪਿਆਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਗਿਆ।
ਸਕੂਲ ਮੁੱਖੀ ਅਤੇ ਸਟਾਫ ਵੱਲੋਂ ਮਾਪਿਆਂ ਨੂੰ ਅਤੇ ਹੋਰ ਆਏ ਹੋਏ ਐਨ.ਆਰ.ਈ ਸੱਜਣਾਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਕਲਾ, ਖੇਡ ਅਤੇ ਵਿੱਦਿਅਕ ਖੇਤਰ ਵਿੱਚ ਬੱਚਿਆਂ ਵੱਲੋਂ ਮਾਰੀਆਂ ਮੱਲਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਦਮਨਜੀਤ ਕੌਰ ਜੀ ਵੱਲੋਂ ਆਏ ਹੋਏ ਸਮੂਹ ਮਾਪਿਆਂ ਅਤੇ ਐਨ.ਆਰ.ਈ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਵਿਭਾਗ ਵੱਲੋਂ ਬਤੌਰ ਬਲਾਕ ਇੰਚਾਰਜ (ਨਕੋਦਰ-2) ਦੇ ਤੌਰ ‘ਤੇ ਮੈਡਮ ਦਮਨਜੀਤ ਕੌਰ ਜੀ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਵਿਜਿਟ ਕੀਤੀ ਗਈ ਅਤੇ ਸਕੂਲ ਵਿੱਚ ਚੱਲ ਰਹੀ PTM ਮੀਟਿੰਗ ਦਾ ਜਾਇਜ਼ਾ ਲਿਆ ਗਿਆ।
ਵਿਜਿਟ ਦੌਰਾਨ ਬਲਾਕ ਇੰਚਾਰਜ ਸਾਹਿਬਾ ਵੱਲੋਂ ਸਕੂਲ ਅਧਿਆਪਕਾਂ ਨੂੰ ਵੱਖ-ਵੱਖ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਲਈ ਸੁਝਾਵ ਦਿੱਤੇ ਗਏ।