
ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਹੋਇਆ ਸਫ਼ਲ ਆਯੋਜਨ
ਜਲੰਧਰ (ਕਪੂਰ):- ਅੱਜ ਮਿਤੀ 22/10/2024 ਨੂੰ ਪੰਜਾਬ ਸਰਕਾਰ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖ਼ੇ ਮਾਪੇ ਅਧਿਆਪਕ ਮਿਲਣੀ ਦਾ ਸਫ਼ਲ ਆਯੋਜਨ ਕੀਤਾ ਗਿਆ।
ਇਸ ਮੌਕੇ ਸਕੂਲ ਮੁੱਖੀ ਸ਼੍ਰੀਮਤੀ ਰਜਨੀ ਨੇ ਪੱਤਰਕਾਰਾਂ ਨਾਲ਼ ਗੱਲ ਬਾਤ ਕਰਦੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ
ਦੇ ਮਾਂ ਬਾਪ ਨੂੰ ਬੱਚਿਆ ਦੀਆਂ ਸਤੰਬਰ ਮਹੀਨੇ ਵਿੱਚ ਹੋਏ ਪੇਪਰਾਂ ਦੇ ਨਤੀਜੇ ਬਾਰੇ ਅਤੇ ਸਕੂਲ ਵਿੱਚ ਚੱਲ ਰਹੇ Competency Enhancement Plan ਬਾਰੇ ਜਾਣਕਾਰੀ ਦਿੱਤੀ ਗਈ । ਸਰਕਾਰ ਦੁਆਰਾ ਬੱਚਿਆ ਦੀ ਭਲਾਈ ਲਈ ਸਕੂਲ ਵਿੱਚ ਚਲਾਏ ਜਾਂਦੇ ਵੱਖ ਵੱਖ ਪ੍ਰੋਗਰਾਮਾਂ ਬਾਰੇ
ਅਤੇ ਬੱਚਿਆ ਦੇ ਹੋ ਰਹੇ C.E.P ਦੇ ਤਹਿਤ ਹੋਏ ਪੇਪਰਾਂ ਦੇ ਮੁਲਾਂਕਣ ਬਾਰੇ ਵੀ ਦੱਸਿਆ ਗਿਆ।
ਬੱਚਿਆ ਦੀ ਵੱਖ ਵੱਖ ਸਕੂਲ ਵਿੱਚਲੀ ਗਤੀਵਿਧੀਆ ਅਤੇ ਕਾਰਗੁਜਾਰੀ ਬਾਰੇ ਵੀ ਮਾਂ- ਬਾਪ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇਂ ਬੱਚਿਆ ਦੇ ਮਾਂ-ਬਾਪ ਤੋਂ ਇਲਾਵਾਂ ਕਾਫ਼ੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਜਿਨ੍ਹਾਂ ਵਾਸਤੇ ਚਾਹ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਧਿਆਪਕ ਸੋਨੀਆ, ਜੋਤੀ ਪਾਲ, ਤੇਜਿੰਦਰ ਅਰੋੜਾ, ਸੰਜੀਵ ਕਪੂਰ, ਹਰਸ਼,
ਸਵਿਤਾ, ਮੀਨਾਕਸ਼ੀ,ਸੁਨੀਤਾ, ਪੂਨਮ, ਪੂਜਾ ਅਤੇ ਹੋਰ ਸਕੂਲ ਸਟਾਫ਼ ਮੌਜੂਦ ਸੀ।