ਕੇ.ਐਮ.ਵੀ ਦੀਆਂ ਸਵਿਮਿੰਗ ਖਿਡਾਰਨਾਂ ਨੇ ਕਈ ਤਗਮੇ ਜਿੱਤ ਕੇ ਕਾਲਜ ਦਾ ਮਾਣ ਵਧਾਇਆ

0
51
ਤਗਮੇ ਜਿੱਤ

ਜਲੰਧਰ 25 ਅਕਤੂਬਰ (ਨੀਤੂ ਕਪੂਰ)- ਭਾਰਤ ਦੀ ਵਿਰਾਸਤੀ ਅਤੇ ਖੁਦਮੁਖਤਿਆਰ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵੱਲੋਂ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਹਮੇਸ਼ਾ ਮਹੱਤਵ ਦਿੰਦਾ ਹੈ। ਇਸ ਲੜੀ ਵਿੱਚ ਕੇ.ਐਮ.ਵੀ. ਦੀਆਂ ਤੈਰਾਕਾਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਕੇਐਮਵੀ ਦੇ ਤੈਰਾਕਾਂ ਨੇ ਜ਼ਿਲਾ ਪੱਧਰੀ ਪੰਜਾਬ ਖੇਡ ਮੇਲਾ ਤੈਰਾਕੀ ਮੁਕਾਬਲੇ ਵਿੱਚ ਸਿਰੇ ਦੇ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਵੀਰ ਕੌਰ ਨੇ 400 ਮੀਟਰ ਅਤੇ 200 ਮੀਟਰ ਮੁਕਾਬਲਿਆਂ ਵਿੱਚ ਗੋਲਡ ਤਮਗੇ ਜਿੱਤੇ, ਜਦਕਿ ਸੁਖਜੀਤ ਕੌਰ ਨੇ 200 ਮੀਟਰ ਅਤੇ 100 ਮੀਟਰ ਬ੍ਰੈਸਟਸਟਰੋਕ ਮੁਕਾਬਲਿਆਂ ਵਿੱਚ ਗੋਲਡ ਤਮਗੇ ਪ੍ਰਾਪਤ ਕੀਤੇ। ਹਰਦੀਪ ਕੌਰ ਨੇ 50 ਮੀਟਰ ਫ੍ਰੀਸਟਾਈਲ ਵਿੱਚ ਗੋਲਡ ਤਮਗਾ ਅਤੇ 200 ਮੀਟਰ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਨਵਨੀਤ ਕੌਰ ਨੇ ਵੀ ਟੀਮ ਦੀਆਂ ਕਾਮਯਾਬੀਆਂ ਵਿੱਚ ਯੋਗਦਾਨ ਪਾਉਂਦੇ ਹੋਏ 200 ਮੀਟਰ ਫ੍ਰੀਸਟਾਈਲ ਵਿੱਚ ਗੋਲਡ ਅਤੇ 100 ਮੀਟਰ ਫ੍ਰੀਸਟਾਈਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ।ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਖਿਡਾਰੀਆਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ਅਤੇ ਭਵਿੱਖ ‘ਚ ਵੀ ਸਫਲਤਾ ਦੇ ਰਾਹ ‘ਤੇ ਚੱਲਦੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਕਿਹਾ ਕਿ ਸੰਸਥਾ ਵੱਲੋਂ ਖਿਡਾਰੀਆਂ ਨੂੰ ਮੁਫਤ ਸਿੱਖਿਆ, ਰਹਿਣ-ਸਹਿਣ, ਖਾਣ-ਪੀਣ ਆਦਿ ਦੀਆਂ ਸੁਵਿਧਾਵਾਂ, ਆਵਾਜਾਈ, ਸਵਿਮਿੰਗ ਪੂਲ, ਖੁੱਲੇ ਖੇਡ ਮੈਦਾਨ, ਹੈਲਥ ਕਲੱਬ, ਅਤਿ-ਆਧੁਨਿਕ ਜਿਮਨੇਜ਼ੀਅਮ ਆਦਿ ਦੀਆਂ ਸਹੂਲਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣ ਲਈ ਸਹਾਈ ਸਿੱਧ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ ਪ੍ਰਾਪਤੀ ਲਈ ਡਾ: ਦਵਿੰਦਰ ਸਿੰਘ, ਮੁਖੀ, ਸਰੀਰਕ ਸਿੱਖਿਆ ਵਿਭਾਗ, ਮੈਡਮ ਮਨਪ੍ਰੀਤ ਕੌਰ ਅਤੇ ਕੋਚ ਸ਼ਿਵ ਕੁਮਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਯੋਗ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।

LEAVE A REPLY