
ਬੈਡਮਿੰਟਨ ਨੈਸ਼ਨਲ ਟੀਮ ਲਈ ਚੋਣ ਟ੍ਰਾਇਲ 2 ਅਤੇ 4 ਨੂੰ ਜਲੰਧਰ ਵਿਖੇ
ਅੰਡਰ-17 ਲੜਕੇ/ਲੜਕੀਆਂ ਦੇ ਟ੍ਰਾਇਲ 2 ਨਵੰਬਰ ਅਤੇ ਅੰਡਰ-19 ਲੜਕੇ/ਲੜਕੀਆਂ ਦੇ ਟ੍ਰਾਇਲ 4 ਨਵੰਬਰ ਨੂੰ
ਜਲੰਧਰ 1 ਨਵੰਬਰ ( ਐਸ. ਕੇ. ਕਪੂਰ ) ਡਾਇਰੈਕਟਰ ਸਕੂਲ ਐਜੂਕੇਸ਼ਨ (ਸੈ.ਸਿੱ) ਪੰਜਾਬ ਪਰਮਜੀਤ ਸਿੰਘ (ਪੀਸੀਐਸ) ਅਤੇ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਫਿਜੀਕਲ ਐਜੂਕੇਸ਼ਨ (ਸੈ.ਸਿੱ) ਦੀਆਂ ਹਦਾਇਤਾਂ ਅਨੁਸਾਰ ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਸਨਰਾਈਜ਼ ਬੈਡਮਿੰਟਨ ਅਕੈਡਮੀ ਜਲੰਧਰ ਵਿਖੇ ਬੈਡਮਿੰਟਨ ਨੈਸ਼ਨਲ ਟੀਮ ਲਈ ਅੰਡਰ-17 ਸਾਲ ਲੜਕੇ ਅਤੇ ਲੜਕੀਆਂ ਦੇ ਟ੍ਰਾਇਲ 2 ਨਵੰਬਰ ਨੂੰ ਸ਼ੁਰੂ ਹੋ ਰਹੇ ਹਨ। ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀ.ਐਮ ਸਪੋਰਟਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 17 ਨਵੰਬਰ ਤੋਂ 21 ਨਵੰਬਰ ਤੱਕ ਪੰਜਾਬ ਬੈਡਮਿੰਟਨ ਅੰਡਰ-17,19 (ਲੜਕੇ/ਲੜਕੀਆਂ) ਦੀ ਟੀਮ ਨਰਮਦਾ ਪੁਰਮ, ਮੱਧ ਪ੍ਰਦੇਸ਼ ਵਿਖੇ ਕਰਵਾਏ ਜਾ ਰਹੇ ਨੈਸ਼ਨਲ ਬੈਡਮਿੰਟਨ ਮੁਕਾਬਲੇ ਵਿੱਚ ਭਾਗ ਲੈਣ ਜਾਵੇ ਗੀ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪੰਜਾਬ ਦੀਆਂ ਟੀਮਾਂ ਦੇ ਖਿਡਾਰੀਆਂ ਦੀ ਚੋਣ ਲਈ ਅੰਡਰ-17 ਲੜਕੇ/ਲੜਕੀਆਂ ਦੇ ਟ੍ਰਾਇਲ 2 ਨਵੰਬਰ ਅਤੇ ਅੰਡਰ-19 ਲੜਕੇ/ਲੜਕੀਆਂ ਦੇ ਟ੍ਰਾਇਲ 4 ਨਵੰਬਰ ਨੂੰ ਜਿਲ੍ਹੇ ਦੇ ਸਨਰਾਈਜ਼ ਬੈਡਮਿੰਟਨ ਅਕੈਡਮੀ ਵਿਖੇ ਕਰਵਾਏ ਜਾਣਗੇ।