ਸੱਚਦੇਵਾ ਸਟਾਕਸ ਸਾਈਕਲੋਥਾਨ, ਕਲੱਬ ਵੱਲੋਂ ਡਿਪਟੀ ਕਮਿਸ਼ਨਰ ਨੂੰ ਟੀ-ਸ਼ਰਟ ਭੇਟ

0
32
ਸੱਚਦੇਵਾ ਸਟਾਕਸ ਸਾਈਕਲੋਥਾਨ

ਸਾਈਕਲੋਥਾਨ ਦੀ ਸਫਲਤਾ ਲਈ ਜਿਲ੍ਹਾ ਪ੍ਰਸ਼ਾਸ਼ਨ ਕਰੇਗਾ ਪੂਰਨ ਸਹਿਯੋਗ : ਡੀ.ਸੀ.

9 ਨਵੰਬਰ ਤੱਕ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਮਿਲਣਗੀਆਂ ਟੀ-ਸ਼ਰਟਾਂ : ਸੱਚਦੇਵਾ

ਹੁਸ਼ਿਆਰਪੁਰ 5 ਨਵੰਬਰ (ਤਰਸੇਮ ਦੀਵਾਨਾ)- ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 10 ਨਵੰਬਰ 2024 ਨੂੰ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਸਬੰਧੀ ਸਭ ਤੋਂ ਪਹਿਲਾ ਰਜਿਸਟਰੇਸ਼ਨ ਕਰਵਾਉਣ ਵਾਲੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਕਲੱਬ ਮੈਂਬਰਾਂ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਨਾ ਦੀ ਅਗਵਾਈ ਹੇਠ ਟੀ-ਸ਼ਰਟ ਭੇਟ ਕੀਤੀ ਗਈ ਤੇ ਇਸ ਸਮੇਂ ਡੀ.ਸੀ. ਵੱਲੋ ਸਮੂਹ ਜਿਲ੍ਹਾ ਵਾਸੀਆਂ ਨੂੰ ਇਸ ਸਾਈਕਲੋਥਾਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਤੇ ਕਲੱਬ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਾਈਕਲੋਥਾਨ ਦੀ ਸਫਲਤਾ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਲੱਬ ਮੈਂਬਰਾਂ ਨੂੰ ਦੱਸਿਆ ਕਿ 6 ਨਵੰਬਰ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸਾਈਕਲੋਥਾਨ ਦੇ ਪ੍ਰਬੰਧਾਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ, ਇਸ ਮੌਕੇ ਜਿਲ੍ਹਾ ਵਿਕਾਸ ਫੈਲੋ ਜੋਯਾ ਸਿੱਦੀਕੀ ਨੂੰ ਵੀ ਟੀ-ਸ਼ਰਟ ਦਿੱਤੀ ਗਈ ।

ਕਲੱਬ ਪ੍ਰਧਾਨ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਦਾ ਥੀਮ ਡਰੱਗ ਫ੍ਰੀ ਪੰਜਾਬ ਤੇ ਪਲਾਸਟਿਕ ਫ੍ਰੀ ਪੰਜਾਬ ਰੱਖਿਆ ਗਿਆ ਹੈ ਤੇ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਸ ਸਾਈਕਲੋਥਾਨ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਹੋਣ ਜਾ ਰਹੀ ਇਹ ਸਾਈਕਲੋਥਾਨ ਇੰਡੀਆ ਦੀ ਸਭ ਤੋਂ ਵੱਡੀ ਸਾਈਕਲੋਥਾਨ ਬਣਨ ਜਾ ਰਹੀ ਹੈ ਤੇ ਦੱਸਿਆ ਕਿ 1 ਨਵੰਬਰ ਤੋਂ 9 ਨਵੰਬਰ ਤੱਕ ਰਜਿਸਟਰੇਸ਼ਨ ਕਰਵਾਉਣ ਵਾਲੇ ਲੋਕਾਂ ਨੂੰ ਟੀ-ਸ਼ਰਟਾਂ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਦਿੱਤੀਆਂ ਜਾਣਗੀਆਂ ਤੇ 10 ਨਵੰਬਰ ਨੂੰ ਸਾਈਕਲੋਥਾਨ ਦੇ ਆਯੋਜਨ ਵਾਲੇ ਦਿਨ ਟੀ-ਸ਼ਰਟਾਂ ਸਵੇਰੇ 6 ਵਜੇ ਤੋਂ ਲੈ ਕੇ 7.30 ਵਜੇ ਤੱਕ ਲਾਜਵੰਤੀ ਸਟੇਡੀਅਮ ਜਿੱਥੋ ਸਾਈਕਲੋਥਾਨ ਸ਼ੁਰੂ ਹੋਵੇਗੀ ਉੱਥੇ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਸਾਈਕਲੋਥਾਨ ਨੂੰ ਹਰੀ ਝੰਡੀ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅਮਿ੍ਰਤ ਸਾਗਰ ਮਿੱਤਲ ਵੱਲੋਂ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਹਿੱਸਾ ਲੈਣ ਵਾਲੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 7.30 ਵਜੇ ਰਵਾਨਾ ਕੀਤਾ ਜਾਵੇਗਾ ਤੇ ਇਸ ਤੋਂ ਵੱਡੀ ਉਮਰ ਦੇ ਲੋਕਾਂ ਨੂੰ 8.30 ਵਜੇ ਰਵਾਨਾ ਕੀਤਾ ਜਾਵੇਗਾ। ਇਸ ਸਾਈਕਲੋਥਾਨ ਨੂੰ ਕਵਰ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਦੀ ਟੀਮ ਪਹੁੰਚ ਰਹੀ ਹੈ। ਇਸ ਮੌਕੇ ਜਿਲ੍ਹਾ ਵਿਕਾਸ ਫੈਲੋ ਜੋਯਾ ਸਿੱਦੀਕੀ, ਉੱਤਮ ਸਿੰਘ ਸਾਬੀ, ਦੌਲਤ ਸਿੰਘ, ਤਰਲੋਚਨ ਸਿੰਘ, ਸੌਰਵ ਸ਼ਰਮਾ, ਰੋਹਿਤ ਬੱਸੀ ਆਦਿ ਵੀ ਮੌਜੂਦ ਸਨ।

LEAVE A REPLY